ਨਵੀਂ ਦਿੱਲੀ, 20 ਜਨਵਰੀ 2026 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (Omar Abdullah) ਦੀ ਮੀਟਿੰਗ ਹੋਈ, ਜਿਸ `ਚ ਦੋਵਾਂ ਨੇਤਾਵਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ ।
ਵੱਖ-ਵੱਖ ਮੁੱਦਿਆਂ ਤੇ ਕੀਤਾ ਗਿਆ ਵਿਚਾਰ-ਵਟਾਂਦਰਾ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ (Chief Minister of Jammu and Kashmir) ਦਫਤਰ ਨੇ `ਐਕਸ` `ਤੋਂ ਇਕ ਪੋਸਟ `ਚ ਦੱਸਿਆ ਕਿ `ਜੰਮੂ-ਕਸ਼ਮੀਰ ਨਾਲ ਸਬੰਧਤ ਵੱਖ-ਵੱਖ ਮੁੱਦਿਆਂ `ਤੇ ਚਰਚਾ ਕਰਨ` ਲਈ ਰਾਸ਼ਟਰੀ ਰਾਜਧਾਨੀ `ਚ ਬੈਠਕ ਹੋਈ । ਸਮਝਿਆ ਜਾਂਦਾ ਹੈ ਕਿ ਦੋਵਾਂ ਨੇਤਾਵਾਂ ਨੇ ਜੰਮੂ-ਕਸ਼ਮੀਰ (Jammu and Kashmir) ਦੇ ਨਾਗਰਿਕਾਂ, ਵਿਸ਼ੇਸ਼ ਕਰ ਕੇ ਵਪਾਰੀਆਂ ਅਤੇ ਵਿਦਿਆਰਥੀਆਂ ’ਤੇ ਹੋਏ ਹਮਲਿਆਂ, ਆਉਣ ਵਾਲੇ ਬਜਟ, ਹੋਰ ਸੂਬਿਆਂ ਦੀਆਂ ਜੇਲਾਂ `ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੈਦੀਆਂ ਦੀ ਸਥਿਤੀ ਅਤੇ ਹੋਰ ਮੁੱਦਿਆਂ `ਤੇ ਚਰਚਾ ਕੀਤੀ ।
ਐਨ. ਡੀ. ਆਰ. ਐਫ. ਬਣ ਗਿਆ ਹੈ ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ `ਆਫ਼ਤਾਂ ਦੌਰਾਨ ਰਾਸ਼ਟਰ ਦੇ ਭਰੋਸੇ ਦਾ ਥੰਮ੍ਹ` ਬਣ ਗਿਆ ਹੈ । ਸ਼ਾਹ ਨੇ ਫੋਰਸ ਦੇ ਸਥਾਪਨਾ ਦਿਵਸ `ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਸੋਸ਼ਲ ਮੀਡੀਆ ਮੰਚ `ਐਕਸ` `ਤੇ ਇਕ ਪੋਸਟ `ਚ ਕਿਹਾ ਕਿ ਆਫ਼ਤਾਂ ਨਾਲ ਨਜਿੱਠਣ `ਚ ਸਮਰੱਥ ਭਾਰਤ ਦੇ ਨਿਰਮਾਣ ਦੇ ਮੋਦੀ ਸਰਕਾਰ ਦੇ ਸੰਕਲਪ ਨੂੰ ਸਾਕਾਰ ਕਰਨ `ਚ ਆਪਣੀ ਮਹੱਤਵਪੂਰਨ ਭੂਮਿਕਾ ਰਾਹੀਂ ਐੱਨ. ਡੀ. ਆਰ. ਐੱਫ.(N. D. R. F.) ਅੱਜ ਆਫ਼ਤਾਂ ਦੌਰਾਨ ਰਾਸ਼ਟਰ ਦੇ ਵਿਸ਼ਵਾਸ ਦਾ ਥੰਮ੍ਹ ਬਣ ਗਿਆ ਹੈ । ਉਨ੍ਹਾਂ ਸ਼ਹੀਦਾਂ ਨੂੰ ਸਲਾਮ, ਜਿਨ੍ਹਾਂ ਨੇ ਦੂਜਿਆਂ ਦੀ ਸੁਰੱਖਿਆ ਲਈ ਆਪਣਾ ਬਲਿਦਾਨ ਦੇ ਦਿੱਤਾ ।










