ਨਵੀਂ ਦਿੱਲੀ, 3 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ ਲੋਕ ਸਭਾ (Lok Sabha) ਵਿਚ ਇਕ ਅਹਿਮ ਬਿੱਲ ਬਿਨਾਂ ਕਿਸੇ ਬਹਿਸ ਦੇ ਹੀ ਪਾਸ (Pass) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਬਿੱਲ ਕੀਤਾ ਗਿਆ ਹੈ ਪਾਸ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਲੋਕ ਸਭਾ ਵਿਚ ਜੋ ਅੱਜ ਇਕ ਅਹਿਮ ਬਿੱਲ (Bill) ਬਿਨਾਂ ਬਹਿਸ ਦੇ ਹੀ ਪਾਸ ਕਰ ਦਿੱਤਾ ਗਿਆ ਹੈ ਉਹ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਵਾਲਾ, ਜਿਸ ਤਹਿਤ ਹੁਣ ਸੁਪਰੀਮ ਕੋਰਟ ਵਿਚ ਮੁੱਖ ਜੱਜ ਸਮੇਤ ਜੱਜਾਂ ਦੀ ਗਿਣਤੀ (Number of judges) ਵਧ ਕੇ 34 ਤੋਂ 38 ਕਰ ਦਿੱਤੀ ਗਈ ਹੈ ।
ਕੀ ਦੱਸਿਆ ਕਾਨੂੰਨ ਮੰਤਰੀ ਨੇ
ਪ੍ਰਾਪਤ ਸੂਚਨਾ ਮੁਤਾਬਕ ਕੇਂਦਰੀ ਕਾਨੂੰਨ ਮੰਤਰੀ (Central Law Minister) ਅਰਜੁਨ ਮੇਘਵਾਲ ਦੀ ਸੰਖੇਪ ਸ਼ੁਰੂਆਤੀ ਟਿੱਪਣੀ ਤੋਂ ਬਾਅਦ ਪ੍ਰਧਾਨਗੀ ਅਧਿਕਾਰੀ ਨੇ ਮੈਂਬਰਾਂ ਨੂੰ ਵੈਧਾਨਿਕ ਮਤੇ `ਤੇ ਬੋਲਣ ਦੀ ਅਪੀਲ ਕੀਤੀ ਪਰ ਨਾਅਰੇਬਾਜ਼ੀ ਜਾਰੀ ਰਹਿਣ ਕਾਰਨ ਬਿੱਲ ਨੂੰ ਵੋਟਿੰਗ ਲਈ ਰੱਖਿਆ ਗਿਆ ਅਤੇ ਬਾਅਦ ਵਿੱਚ ਪਾਸ ਕਰ ਦਿੱਤਾ ਗਿਆ ।








