ਚੰਡੀਗੜ੍ਹ, 2 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੇ ਭਾਜਪਾ ਦੇ ਹੈਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਸਬੰਧ ਵਿਚ ਇਕ ਅਹਿਮ ਖੁਲਾਸਾ (Important disclosure) ਹੋਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਖੁਲਾਸਾ ਹੋਇਆ ਹੈ ਧਮਾਕੇ ਸਬੰਧੀ
ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 37 ਵਿੱਚ ਪੰਜਾਬ ਭਾਜਪਾ ਹੈੱਡਕੁਆਰਟਰ (BJP Headquarters) ਦੇ ਬਾਹਰ ਜੋ ਬੀਤੇ ਦਿਨੀਂ ਧਮਾਕਾ ਹੋਇਆ ਸੀ ਦੇ ਵਿਚ ਸੂਤਰਾਂ ਮੁਤਾਬਕ ਇੱਕ ਜੀ. ਐਚ. ਡੀ. 2 ਪੀ. ਹੈਂਡ ਗ੍ਰਨੇਡ (G. H. D. 2 P. Hand Grenade) ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਗ੍ਰਨੇਡ ਪਾਕਿਸਤਾਨ ਵਿੱਚ ਬਣਿਆ ਹੈ ।
ਕਿੰਨੇ ਮੀਟਰ ਦੇ ਘੇਰੇ ਵਿਚ ਖਤਰਨਾਕ ਹੈ ਇਹ ਗ੍ਰੇਨੇਡ
ਜਾਣਕਾਰੀ ਮੁਤਾਬਕ ਜਿਸ ਗ੍ਰੇਨੇਡ ਦਾ ਇਸਤੇਮਾਲ ਭਾਜਪਾ ਦੇ ਦਫ਼ਤਰ ਦੇ ਬਾਹਰ ਵਾਲੇ ਧਮਾਕੇੇ ਵਿਚ ਕੀਤਾ ਗਿਆ ਹੈ ਦੇ ਫਟਣ ਤੋਂ ਬਾਅਦ ਇਹ 5 ਤੋਂ 10 ਮੀਟਰ ਦੇ ਘੇਰੇ ਵਿੱਚ ਬਹੁਤ ਹੀ ਖਤਰਨਾਕ ਦੱਸਿਆ ਜਾ ਰਿਹਾ ਹੈ । ਇਸਦੇ ਟੁਕੜੇ 20 ਤੋਂ 25 ਮੀਟਰ ਤੱਕ ਫੈਲ ਸਕਦੇ ਹਨ, ਜਿਸ ਨਾਲ ਨੇੜੇ ਦੇ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਹੈ ।
ਧਮਾਕੇ ਦੌਰਾਨ ਸ਼ੀਸ਼ੇ ਟੁੱਟੇ ਤੇ ਕੰਧਾਂ ਤੇ ਛੱਰਿਆਂ ਦੇ ਨਿਸ਼ਾਨ ਤੱਕ ਦਿਖਾਈ ਦਿੱਤੇ
ਬੀਤੇ ਦਿਨੀਂ ਬੁੱਧਵਾਰ ਦੀ ਸ਼ਾਮ ਨੂੰ ਜੋ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ ਦੇ ਚਲਦਿਆਂ ਜਿਥੇ ਕਈ ਪਾਰਕ ਕੀਤੀਆਂ ਕਾਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਉਥੇ ਆਲੇ ਦੁਆਲੇ ਦੀਆਂ ਕੰਧਾਂ ‘ਤੇ ਛੱਰਿਆਂ ਤੱਕ ਦੇ ਨਿਸ਼ਾਨ ਵੀ ਦਿਖਾਈ ਦਿੱਤੇ । ਘਟਨਾ ਦੇ ਜੋ ਦੋ ਵੀਡੀਓ ਵਾਇਰਲ ਹੋਏ ਹਨ ਵਿੱਚੋਂ ਇੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਨੇਡ ਬੰਬ ਸੁੱਟਦੇ ਦਿਖਾਇਆ ਗਿਆ ਤੇ ਦੂਜੇ ਵਿੱਚ ਦੋ ਵਿਅਕਤੀ ਬਾਈਕ ‘ਤੇ ਸਵਾਰ ਦਿਖਾਈ ਦਿੱਤੇ, ਜਿਨ੍ਹਾਂ ਦੀ ਪਛਾਣ ਹਮਲਾਵਰਾਂ ਵਜੋਂ ਕੀਤੀ ਗਈ ਹੈ ।










