ਕੋਨਰਿਚ ਵਿਚ ਗੈਰ-ਸਮਾਜਿਕ ਅਨਸਰਾਂ ਨੇ ਸਾੜਿਆ ਘਰ

Oct 30, 2025 | International, Latest News

ਕੈਲਗਰੀ, 30 ਅਕਤੂਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੇ ਸ਼ਹਿਰ ਕੈਲੀਗਰੀ (Caligari) ਵਿਚ ਕੁੱਝ ਗੈਰ-ਸਮਾਜਿਕ ਅਨਸਰਾਂ ਵਲੋਂ ਇਕ ਘਰ ਨੂੰ ਤੇਲ ਪਾ ਕੇ ਸਾੜਨ (To burn down a house by pouring oil on it) ਦਾ ਮਾਮਲਾ ਸਾਹਮਣੇ ਆਇਆ ਹੈ ।

ਅੱਗ ਲਗਾਉਣ ਨਾਲ ਇਕ ਘਰ ਦੇ ਨਾਲ ਦੋ ਘਰ ਹੋਰ ਵੀ ਸੜੇ

ਕੈਲੀਗਰੀ ਵਿਚ ਗੈਰ-ਸਮਾਜਿਕ ਅਨਸਰਾਂ (Anti-social elements) ਵਲੋਂ ਜਿਸ ਘਰ ਨੂੰ ਅੱਗ ਲਗਾ ਦਿੱਤੀ ਗਈ ਦੇ ਨਾਲ ਲੱਗਦੇ ਹੋਰ ਦੋ ਘਰਾਂ ਨੂੰ ਵੀ ਅੱਗ ਲੱਗ ਗਈ, ਜਿਸ ਨਾਲ ਉਹ ਸੜ ਕੇ ਸੁਆਹ ਹੋ ਗਏ । ਜਿਨ੍ਹਾਂ ਵਿਚ 2 ਘਰ ਪੰਜਾਬੀ ਮੂਲ ਦੇ ਭਾਈਚਾਰੇ ਦੇ ਅਤੇ ਇਕ ਘਰ ਪਾਕਿਸਤਾਨੀ ਮੂਲ ਦਾ ਦੱਸਿਆ ਜਾ ਰਿਹਾ ਹੈ । ਅੱਗ ਲੱਗਣ ਵਾਲੇ ਇਕ ਘਰ ਵਿਚ ਰਵਿੰਦਰ ਸਿੰਘ ਨੇ ਅੱਗ ਦੀਆਂ ਲਾਟਾਂ `ਚੋਂ ਮਹਾਰਾਜ ਦਾ ਸਰੂਪ ਅਤੇ ਪੋਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਨਾ ਤਾਂ ਪਰਿਵਾਰ ਦੀ ਪ੍ਰਵਾਹ ਕੀਤੀ ਤੇ ਨਾ ਹੀ ਸਮਾਨ ਦੀ । ਜਾਣਕਾਰੀ ਅਨੁਸਾਰ ਜਿਨ੍ਹਾਂ ਘਰਾਂ ਵਿਚ ਅੱਗ ਲੱਗਣ ਨਾਲ ਸਮਾਨ ਸੜ ਕੇ ਸੁਆਹ (The goods are burnt to ashes.) ਹੋ ਗਿਆ ਉਹ ਡਾਲਰਾਂ ਵਿਚ ਮਿਲੀਅਨਾਂ ਦਾ ਅਤੇ ਭਾਰਤੀ ਕਰੰਸੀ ਵਿਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ । ਇਸ ਘਟਨਾ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ ।