ਅੰਮ੍ਰਿਤਸਰ, 12 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਲੋਹਾਰਕਾ ਰੋਡ ‘ਤੇ ਇਕ ਪਲਾਟ ਵਿਚੋਂ ਪੁਲਸ ਨੂੰ ਸੂਚਨਾ ਦੇ ਆਧਾਰ ‘ਤੇ ਇਕ ਅਸਾਲਟ ਰਾਈਫਲ (Assault rifle) ਬਰਾਮਦ ਹੋਈ ਹੈ।
ਕਿਸ ਦੀ ਸੂਚਨਾ ਆਧਾਰ ‘ਤੇ ਬਰਾਮਦ ਹੋਈ ਰਾਈਫਲ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਲੋਹਾਰਕਾ ਰੋਡ ‘ਤੇ ਜੋ ਇਕ ਖਾਲੀ ਪਲਾਟ ਵਿਚੋਂ ਮਿਲਟਰੀ ਇੰਟੈਲੀਜੈਂਸ (Military Intelligence) ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਪੰਜਾਬ ਪੁਲਸ ਨੂੰ ਜਾਂਚ ਕਰਨ ਤੇ ਇਕ ਪੀਲੇ ਰੰਗੇ ਦੇ ਲਿਫਾਫੇ ਵਿਚੋਂ ਅਸਾਲਟ ਰਾਈਫਲ ਬਰਾਮਦ ਹੋਈ ਹੈ ਸਬੰਧੀ ਪੁਲਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂੂ ਕਰ ਦਿੱਤੀ ਗਈ ਹੈ ।
ਕਿਸ ਪੁਲਸ ਅਧਿਕਾਰੀ ਨੇ ਬਰਾਮਦ ਕੀਤੀ ਰਾਈਫਲ
ਪ੍ਰਾਪਤ ਸੂੂਚਨਾ ਮੁਤਾਬਕ ਉਕਤ ਸੂਚਨਾ ਜਦੋਂ ਆਰਮੀ ਇੰਟੈਲੀਜੈਂਸ ਵਲੋਂ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਨੇ ਬੀਤੇ ਦਿਨੀਂ ਏ. ਐਸ. ਆਈ. ਸਵਰਨ ਸਿੰਘ ਨੇ ਪੁਲਸ ਟੀਮ ਦੀ ਮਦਦ ਨਾਲ ਜਦੋਂ ਸਬੰਧਤ ਦੱਸੀ ਗਈ ਥਾਂ ‘ਤੇ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਇਕ ਪੀਲੇ ਰੰਗ ਦੇ ਲਿਫਾਫੇ ਵਿਚ ਇਕ ਅਸਾਲਟ ਰਾਈਫਲ ਸੀ, ਜਿਸਨੂੰ ਕਾਨੂੰਨੀ ਕਾਰਵਾਈ ਕਰਦਿਆਂ ਕਬਜੇ ਵਿਚ ਲਿਆ ਗਿਆ ਹੈ ।
ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ
ਉਕਤ ਮਿਲੀ ਅਸਾਲਟ ਰਾਈਫਲ ਦੀ ਬਰਾਮਦਗੀ ਦੇ ਚਲਦਿਆਂ ਪੰਜਾਬ ਪੁਲਸ ਵਲੋਂ ਹਾਲ ਦੀ ਘੜੀ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ (Arms Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।ਪੁਲਸ ਵਲੋਂ ਪਲਾਟ ਵਿਚ ਇਸ ਤਰ੍ਹਾਂ ਗੈਰ-ਕਾਨੂੰਨੀ ਹਥਿਆਰ (Illegal weapons) ਰੱਖਣ ਵਾਲੇ ਵਿਅਕਤੀ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।








