ਸਾੜ੍ਹੀ ਦੀ ਬਜਾਏ `ਨਾਈਟ ਡਰੈੱਸ` ਪਾਉਣ `ਤੇ ਪਤਨੀ ਨੂੰ ਜਿ਼ੰਦਾ ਸਾੜਨ ਦੀ ਕੋਸਿ਼ਸ਼

ਬੇਲਾਗਾਵੀ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਜਿਲਾ ਬੇਲਾਗਾਵੀ ਵਿਖੇ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਜਿੰਦਾ ਸਾੜਨ (Burning alive) ਦੀ ਕੋਸਿ਼ਸ਼ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕਦੋਂ ਵਾਪਰੀ ਹੈ ਇਹ ਘਟਨਾ

ਕਰਨਾਟਕ ਦੇ ਬੇਲਾਗਾਵੀ ਜਿਲੇ (Belagavi District) `ਚ ਇਕ ਵਿਅਕਤੀ ਨੇ ਆਪਣੀ ਪਤਨੀ ਵੱਲੋਂ ਸਾੜ੍ਹੀ ਦੀ ਬਜਾਏ ‘ਨਾਈਟ ਡਰੈੱਸ` ਪਾਉਣ `ਤੇ ਇਤਰਾਜ਼ ਕੀਤਾ ਤੇ ਉਸਨੂੰ ਸਾੜਨ ਦੀ ਕੋਸਿ਼ਸ਼ ਕੀਤੀ । ਇਹ ਘਟਨਾ ਮੰਗਲਵਾਰ ਰਾਤ ਖਾਨਪੁਰ ਕਸਬੇ ਦੇ ਨੰਦਗੜ੍ਹ ਪਿੰਡ `ਚ ਵਾਪਰੀ ।

ਮਿੱਟੀ ਪਾ ਕੇ ਅੱਗ ਲਗਾਉਣ ਕਾਰਨ 80 ਫੀਸਦੀ ਝੁਲਸੀ ਪੀੜਤਾ

ਪੁਲਸ ਅਨੁਸਾਰ ਮੁਲਜ਼ਮ ਕ੍ਰਿਸ਼ਨਾ ਪਾਟਿਲ (34) ਆਪਣੀ ਪਤਨੀ ਮੰਜੂਲਾ (32) ਵੱਲੋਂ ਘਰ `ਚ `ਨਾਈਟ ਡਰੈੱਸ` ਪਹਿਨਣ `ਤੇ ਇਤਰਾਜ਼ ਕਰਦਾ ਰਹਿੰਦਾ ਸੀ । ਇਸ ਮੁੱਦੇ `ਤੇ ਉਸ ਨਾਲ ਅਕਸਰ ਹੀ ਬਹਿਸ ਵੀ ਕਰਦਾ ਰਹਿੰਦਾ ਸੀ । ਇਸ ਗੱਲ ਨੂੰ ਲੈ ਦੋਹਾਂ `ਚ ਮੰਗਲਵਾਰ ਵੀ ਬਹਿਸ ਹੋਈ, ਜਿਸ ਤੋਂ ਬਾਅਦ ਮੁਲਜ਼ਮ ਨੇ ਦਾ ਤੇਲ ਕਥਿਤ ਤੌਰ `ਤੇ ਆਪਣੀ ਪਤਨੀ `ਤੇ ਮਿੱਟੀ ਦਾ ਤੇਲ ਪਾ ਕੇ ਅੱਗ (Fire) ਲਾ ਦਿੱਤੀ । ਪਤਨੀ ਲੱਗਭਗ 80 ਫੀਸਦੀ ਝੁਲਸ ਗਈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਉਸ ਨੂੰ ਪਹਿਲਾਂ ਬੇਲਾਗਾਵੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ `ਚ ਦਾਖਲ ਕਰਵਾਇਆ ਗਿਆ ਪਰ ਹਾਲਤ ਵਿਗੜਨ ਤੋਂ ਬਾਅਦ, ਉਸ ਨੂੰ ਗੋਆ ਦੇ ਇਕ ਹਸਪਤਾਲ `ਚ ਤਬਦੀਲ ਕਰ ਦਿੱਤਾ ਗਿਆ । ਪੁਲਸ ਨੇ ਕਿਹਾ ਕਿ ਮਾਮਲਾ ਦਰਜ (Case registered) ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।