Patiala Help Club Logo

ਬੀ. ਐੱਸ. ਐੱਫ. ਨੇ ਜ਼ਬਤ ਕੀਤੀ 25 ਕਰੋੜ ਦੀ ਕੀਮਤ ਵਾਲੀ ਹੈਰੋਇਨ

ਅੰਮ੍ਰਿਤਸਰ, 4 ਅਗਸਤ 2026 : ਬੀ. ਐੱਸ. ਐੱਫ. (B. S. F.) ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਮੁਹਾਵਾ ਅਤੇ ਇਕ ਹੋਰ ਇਲਾਕੇ ਵਿਚ 25 ਕਰੋੜ ਰੁਪਏ ਕੀਮਤ ਦੀ ਹੈਰੋਇਨ (Heroin) ਜ਼ਬਤ ਕੀਤੀ ਹੈ ।

ਪੈਕੇਟਾਂ ‘ਤੇ ਲਿਖਿਆ ਹੋਇਆ ਸੀ ਰਾਜਸਥਾਨ 550 ਅਤੇ 999 ਲਿਖਿਆ

ਹੈਰੋਇਨ ਦੇ ਪੈਕਟਾਂ ਨੂੰ ਪੀਲੇ ਰੰਗ ਦੇ ਲਿਫ਼ਾਫ਼ੇ ਵਿਚ ਪੈਕ ਕੀਤਾ ਗਿਆ ਸੀ । ਪੈਕਟਾਂ `ਤੇ ਰਾਜਸਥਾਨ 550 ਅਤੇ 999 ਲਿਖਿਆ ਹੋਇਆ ਸੀ ਅਤੇ ਉਨ੍ਹਾਂ ਨਾਲ ਇਕ ਛੱਲਾ ਵੀ ਲੱਗਿਆ ਹੋਇਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਡਰੋਨ ਰਾਹੀਂ ਹੈਰੋਇਨ ਸੁੱਟੀ ਗਈ ਸੀ ਪਰ ਸਮੱਗਲਰਾਂ (Smugglers) ਦੇ ਹੱਥ ਲੱਗਣ ਦੀ ਬਜਾਏ ਬੀ. ਐੱਸ. ਐੱਫ. ਟੀਮ ਦੇ ਹੱਥ ਲੱਗ ਗਈ । ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਦਾਊਕੇ ਪਿੰਡ ਵਿਚ ਮਿੰਨੀ ਡਰੋਨ ਅਤੇ 635 ਗ੍ਰਾਮ ਹੈਰੋਇਨ ਜ਼ਬਤ

ਸਰਹੱਦੀ ਪਿੰਡ ਦਾਊਕੇ ਦੇ ਇਲਾਕੇ ਵਿੱਚ ਬੀ. ਐੱਸ. ਐੱਫ. ਦੀ ਟੀਮ ਨੇ ਇਕ ਮਿੰਨੀ ਪਾਕਿਸਤਾਨੀ ਡਰੋਨ (Mini Pakistani drone) ਅਤੇ 635 ਗ੍ਰਾਮ ਹੈਰੋਇਨ ਦਾ ਪੈਕਟ ਜ਼ਬਤ ਕੀਤਾ ਹੈ । ਡਰੋਨ ਫੈਸਿੰਗ ਦੇ ਪਾਰ ਖੇਤਾਂ ਵਿੱਚ ਡਿੱਗਿਆ ਹੋਇਆ ਸੀ ।

Advertisement