Patiala Help Club Logo

ਲਖਨਊ `ਚ ਬੰਗਲਾਦੇਸ਼ੀ ਨਾਗਰਿਕ ਜਾਅਲੀ ਆਧਾਰ ਕਾਰਡ ਸਣੇ ਗ੍ਰਿਫ਼ਤਾਰ

ਲਖਨਊ, 21 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਲਖਨਊ ਵਿਖੇ ਬੀਤ ਦਿਨੀਂ ਪੁਲਸ ਵਲੋਂ ਗੈਰ-ਕਾਨੂੰਨੀ (Illegal) ਤੌਰ ‘ਤੇ ਰਹਿ ਰਹੇ ਇਕ ਬੰਗਲਾਦੋਸ਼ੀ ਨੂੰ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੀ. ਕੇ. ਟੀ. ਖੇਤਰ ਵਿਚ ਪੁਲਸ ਨੇ ਗ਼ੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਇਕ ਬੰਗਲਾਦੇਸ਼ੀ ਨਾਗਰਿਕ (Bangladeshi citizen) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਭਾਰਤ ਵਿਚ ਰਹਿ ਰਿਹਾ ਸੀ ਅਤੇ ਕਥਿਤ ਤੌਰ `ਤੇ
ਗ਼ੈਰ-ਕਾਨੂੰਨੀ ਕਲੀਨਿਕ ਵੀ ਚਲਾ ਰਿਹਾ ਸੀ ।

ਕੌਣ ਹੈ ਇਹ ਬੰਗਲਾਦੇਸ਼ੀ ਨਾਗਰਿਕ

ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਰੂਪ ਬਖ਼ਸ਼ੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਬੰਗਲਾਦੇਸ਼ ਦੇ ਨਰੈਲ ਜਿ਼ਲੇ ਦੇ ਦੇਵਭੋਗ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਜਾਅਲੀ ਭਾਰਤੀ ਦਸਤਾਵੇਜ਼, ਜਿਨ੍ਹਾਂ ਵਿਚ ਆਧਾਰ ਕਾਰਡ ਵੀ ਸ਼ਾਮਲ ਹੈ, ਤਿਆਰ ਕਰਵਾ ਰੱਖੇ ਸਨ ।

ਕੀ ਕੀ ਬਰਾਮਦ ਕੀਤਾ ਗਿਆ ਹੈ ਵਿਅਕਤੀ ਕੋਲੋਂ

ਪੁਲਸ ਨੇ ਉਸ ਕੋਲੋਂ ਇਕ ਆਧਾਰ ਕਾਰਡ ਅਤੇ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ । ਪੁਲਸ ਹੁਣ ਇਹ ਜਾਅਲੀ ਦਸਤਾਵੇਜ਼ ਬਣਵਾਉਣ ਵਿਚ ਉਸਦੀ ਕਿਹੜੇ ਲੋਕਾਂ ਨੇ ਮਦਦ ਕੀਤੀ ਅਤੇ ਕੀ ਉਸਦਾ ਕੋਈ ਨੈੱਟਵਰਕ ਇਸ ਖੇਤਰ ਵਿਚ ਸਰਗਰਮ ਹੈ ਜਾਂ ਨਹੀਂ ਦੀ ਵੀ ਜਾਂਚ ਕਰ ਰਹੀ ਹੈ ।

Advertisement