ਬਰਨਾਲਾ, 6 ਅਪ੍ਰੈਲ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਵਿਖੇ ਬਣੇ ਜਿਲਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ (Bomb Threat) ਦੀ ਮਿਲੀ ਧਮਕੀ ਦੇ ਚਲਦਿਆਂ ਖਾਲੀ ਕਰਵਾ ਲਏ ਜਾਣ ਦਾ ਸਮਾਚਾਰ ਹੈ ।
ਕੋਰਟ ਕੰਪਲੈਕਸ ਦੀ ਕੀਤੀ ਗਈ ਪੁਲਸ ਤੇ ਹੋਰ ਟੀਮਾਂ ਵਲੋਂ ਜਾਂਚ
ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਜਿਲਾ ਕੋਰਟ ਕੰਪਲੈਕਸ (Court Complex) ਬਰਨਾਲਾ ਨੂੰ ਈਮੇਲ ਰਾਹੀਂ ਹੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਤਾਂ ਉਸ ਵੇਲੇ ਕੋਰਟ ਕੰਪਲੈਕਸ ਵਿਚ ਕੰਮ ਆਮ ਵਾਂਗ ਚੱਲ ਰਿਹਾ ਸੀ ਤੇ ਪਤਾ ਚਲਦਿਆਂ ਹੀ ਚਾਰੋਂ ਪਾਸੇ ਮਾਹੌਲ ਤਣਾਅ ਭਰਿਆ ਤੇ ਡਰ ਤੇ ਦਹਿਸ਼ਤ ਵਾਲਾ ਪੈਦਾ ਹੋ ਗਿਆ । ਜਿਸਦੇ ਚਲਦਿਆਂ ਪੁਲਸ ਨੇ ਪ੍ਰਾਪਤ ਸੂਚਨਾ ਦੇ ਆਧਾਰ ਤੇ ਤੁਰੰਤ ਕੋਰਟ ਕੰਪਲੈਕਸ ਖਾਲੀ ਕਰਵਾਇਆ ਤੇ ਫਿਰ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਨਾਲ ਵੱਡੀ ਪੁਲਸ ਫੋਰਸ ਤਾਇਨਾਤ ਕਰਕੇ ਜਾਂਚ ਕੀਤੀ ਗਈ।
ਕੀ ਦੱਸਿਆ ਡੀ. ਐਸ. ਪੀ. ਬਰਨਾਲਾ ਨੇ
ਇਸ ਮੌਕੇ ਡੀ. ਐਸ. ਪੀ. ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੇਰਵੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਜਾਰੀ ਕੀਤੇ ਜਾਣਗੇ । ਇਸ ਮੌਕੇ ਸੀਨੀਅਰ ਵਕੀਲ ਨਰੇਸ਼ ਕੁਮਾਰੀ ਨੇ ਦੱਸਿਆ ਕਿ ਜਦੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਤਾਂ ਅਦਾਲਤ ਦੇ ਅੰਦਰ ਕੰਮ ਚੱਲ ਰਿਹਾ ਸੀ । ਉਨ੍ਹਾਂ ਕਿਹਾ ਕਿ ਪੁਲਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਅਫਵਾਹ ਹੈ ।










