ਜੀਰਕਪੁਰ, 8 ਅਕਤੂਬਰ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਦੇ ਸ਼ਹਿਰ ਜੀਰਕਪੁਰ ਵਿਖੇ ਇਕ ਪਾਰਕ ਵਿਚ ਇਕ ਵਿਅਕਤੀ ਦੀ ਸਿਰ ਕਟੀ ਹੋਈ ਲਾਸ਼ ਬਰਾਮਦ (Body recovered) ਹੋਣ ਦਾ ਸਮਾਚਾਰ ਹੈ।
ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਜਾਂਚ ਸ਼ੁਰੂ
ਮਿਲੀ ਜਾਣਕਾਰੀ ਅਨੁਸਾਰ ਜੀਰਕਪੁਰ (Zirakpur) ਵਿਖੇ ਇਕ ਪੀਰ ਮੁਛੱਲਾ ਸਥਿਤ ਨੇਚਰ ਪਾਰਕ ਵਿਚ ਜੋ ਇਕ ਸਿਰ ਕਟੀ ਲਾਸ਼ ਮਿਲੀ ਹੈ ਦੇ ਕਾਰਨ ਪਾਰਕ ਵਿਚ ਸੈਰ ਕਰਨ ਵਾਲੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ। ਉਕਤ ਪਾਰਕ ਵਿਚ ਸਿਰ ਕਟੀ ਲਾਸ਼ (Beheaded corpse) ਮਿਲਣ ਦਾ ਪਤਾ ਚਲਦਿਆਂ ਹੀ ਪੁਲਸ ਅਤੇ ਫਾਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ।
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਪ੍ਰਾਪਤ ਸੂਚਨਾ ਮੁਤਾਬਕ ਜਿਸ ਵਿਅਕਤੀ ਦੀ ਲਾਸ਼ ਪਾਰਕ ਵਿਚੋਂ ਬਰਾਮਦ ਹੋਈ ਹੈ ਦੀ ਬੇਸ਼ਕ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ, ਜਿਸ ਬਾਰੇ ਪਤਾ ਕਰਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਿਥੇ ਇਕ ਪਾਸੇ ਪੜ੍ਹਤਾਲ ਕੀਤੀ ਜਾ ਰਹੀ ਹੈ, ਉਥੇ ਦੂਸਰੇ ਪਾਸੇ ਇਹ ਪਤਾ ਲਗਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਲਾਸ਼ ਇਥੇ ਪਹਿਲਾਂ ਤੋਂ ਹੀ ਪਈ ਸੀ ਜਾਂ ਫਿਰ ਕਤਲ ਕਰਨ ਤੋਂ ਬਾਅਦ ਇਥੇ ਲਿਆਂਦੀ ਗਈ ਹੈ।
ਲਾਸ਼ ਨੂੰ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਲਈ
ਉਕਤ ਮਿਲੀ ਲਾਸ਼ ਦੀ ਫਾਰੈਂਸਿਕ ਜਾਂਚ ਅਤੇ ਪੋਸਟਮਾਰਟਮ ਲਈ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਖੇ ਭੇਜਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖਰਕਾਰ ਮੌਤ ਪਿੱਛੇ ਕੀ ਕਾਰਨ ਹਨ ।








