ਕੋਲਕਾਤਾ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ (Chief Minister Suvendu Adhikari) ਨੇ ਅੱਜ ਚਰਚਿਤ ਆਰਜੀ ਕਾਰ ਕਾਂਡ ਵਿਚ ਕਾਰਵਾਈ ਕਰਦਿਆਂ ਤਿੰਨ ਆਈ. ਪੀ. ਐਸ. ਅਧਿਕਾਰੀ ਮੁਅੱਤਲ (Suspension) ਕਰ ਦਿੱਤੇ ਹਨ ।
ਕਿਸ ਕਿਸ ਨੂੰ ਕੀਤਾ ਕੀਤਾ ਗਿਆ ਹੈ ਮੁਅੱਤਲ
ਮਿਲੀ ਜਾਣਕਾਰੀ ਮੁਤਾਬਕ ਬੰਗਾਲ `ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਬਹੁ-ਚਰਚਿਤ ਆਰਜੀ ਕਰ ਕਾਂਡ (RG Kar Incident) `ਚ ਸ਼ੁੱਕਰਵਾਰ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ । ਰਾਜ ਸਕੱਤਰੇਤ `ਨਬਾਨੋ` `ਚ ਦੁਪਹਿਰ ਵੇਲੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਵਿਨੀਤ ਗੋਇਲ (ਕੋਲਕਾਤਾ ਪੁਲਿਸ ਦੇ ਤਤਕਾਲੀ ਪੁਲਿਸ ਕਮਿਸ਼ਨਰ), ਇੰਦਿਰਾ ਮੁਖਰਜੀ ਤੇ ਅਭਿਸ਼ੇਕ ਗੁਪਤਾ ਦੀ ਮੁਅੱਤਲੀ ਦਾ ਐਲਾਨ ਕੀਤਾ । ਸੁਵੇਂਦੂ ਨੇ ਤਿੰਨਾਂ ਆਈ.ਪੀ. ਐੱਸ. ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ ਹਨ ।
ਸਰਕਾਰ ਕਰੇਗੀ ਸਾਬਕਾ ਸੀ. ਪੀ. ਤੇ ਦੋ ਹੋਰ ਵਿਰੁੱਧ ਵਿਭਾਗੀ ਜਾਂਚ ਸ਼ੁਰੂ
ਬੰਗਾਲ ਦੇ ਸੀ. ਐੱਮ. ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਸਰਕਾਰ ਆਰਜੀ ਕਰ ਮਾਮਲੇ `ਚ ਕੋਲਕਾਤਾ ਦੇ ਸਾਬਕਾ ਸੀ. ਪੀ. ਵਿਨੀਤ ਗੋਇਲ ਤੇ 2 ਹੋਰ ਅਧਿਕਾਰੀਆਂ ਖਿ਼ਲਾਫ਼ ਵਿਭਾਗੀ ਜਾਂਚ ਸ਼ੁਰੂ ਕਰੇਗੀ । ਹਾਲੀਆ ਚੋਣਾਂ `ਚ ਪੀੜਤ ਦੀ ਮਾਂ ਨੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਤੇ ਇਹ ਮੁੱਦਾ ਪ੍ਰਮੁੱਖ ਸਿਆਸੀ ਵਿਸ਼ਾ ਬਣ ਗਿਆ । ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਪਹਿਲਾਂ ਹੀ ਇਸ ਕਾਂਡ ਦੀ ਜਾਂਚ ਲਈ ਕਮਿਸ਼ਨ ਬਣਾਉਣ ਦੀ ਗੱਲ ਕਹਿ ਚੁੱਕੇ ਹਨ, ਜਿਸ ਦਾ ਹੁਣ ਰਸਮੀ ਐਲਾਨ ਹੋਣਾ ਬਾਕੀ ਹੈ । ਨਵੇਂ ਮੁੱਖ ਮੰਤਰੀ ਨੇ ਸਾਫ਼ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਮਾਮਲਿਆਂ `ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਰਜੀ ਕਰ ਪੀੜਤ ਦੀ ਮਾਂ ਵੀ ਇਸ ਵਾਰ ਭਾਜਪਾ ਦੀ ਟਿਕਟ `ਤੇ ਵਿਧਾਨ ਸਭਾ ਚੋਣ ਜਿੱਤੀ ਹੈ ।








