ਬੀਮਾ ਖੇਤਰ `ਚ 100 ਫੀਸਦੀ ਐੱਫ. ਡੀ. ਆਈ. ਬਾਰੇ ਬਿੱਲ ਸੰਸਦ ਵੱਲੋਂ ਪ੍ਰਵਾਨ

ਨਵੀਂ ਦਿੱਲੀ, 18 ਦਸੰਬਰ 2025 : ਸੰਸਦ ਨੇ ਬੀਮਾ ਖੇਤਰ (Insurance sector) `ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) `ਚ 100 ਫੀਸਦੀ ਵਾਧੇ ਦੀ ਵਿਵਸਥਾ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ (Bill approved) ਦੇ ਦਿੱਤੀ ।

ਬੀਮਾ ਖੇਤਰ ਨੂੰ ਹੁਲਾਰਾ ਦੇਣਗੇ ਦਾ ਸਰਕਾਰ ਨੇ ਕੀਤਾ ਦਾਅਵਾ

ਸਰਕਾਰ ਨੇ ਦਾਅਵਾ ਕੀਤਾ ਕਿ ਇਸ ਬਿੱਲ ਦੇ ਉਪਬੰਧ ਦੇਸ਼ ਦੇ ਬੀਮਾ ਖੇਤਰ ਨੂੰ ਹੁਲਾਰਾ ਦੇਣਗੇ । ਵਿੱਤ ਮੰਤਰੀ ਨਿਰਮਲਾ ਸੀਤਾਰਾਮਨ (Finance Minister Nirmala Sitharaman) ਵੱਲੋਂ ਚਰਚਾ ਤੇ ਜਵਾਬ ਤੋਂ ਬਾਅਦ ਰਾਜ ਲਭਾ ਨੇ `ਸਬ ਕਾ ਬੀਮਾ ਸਭ ਕੀ ਰਕਸ਼ਾ (ਬੀਮਾ ਕਾਨੂੰਨਾਂ `ਚ ਸੋਧ) ਬਿੱਲ-2025 ਨੂੰ ਜ਼ੁਬਾਨੀ ਵੋਟ ਨਾਲ ਮਨਜ਼ੂਰੀ ਦੇ ਦਿੱਤੀ । ਹਾਊਸ ਨੇ ਵਿਰੋਧੀ ਧਿਰ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਸੋਧਾਂ ਨੂੰ ਰੱਦ ਕਰ ਦਿੱਤਾ ।

ਲੋਕ ਸਭਾ ਇਕ ਦਿਨ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ । ਇਸ ਤੋਂ ਪਹਿਲਾਂ ਬਿੱਲ `ਤੇ ਚਰਚਾ ਦਾ ਜਵਾਬ ਦਿੰਦੇ ਹੋਏ ਸੀਤਾਰਾਮਨ ਨੇ ਕਿਹਾ ਕਿ ਬੀਮਾ ਬਿੱਲ `ਚ ਹੁਣ ਤੱਕ 12 ਵਾਰ ਸੋਧ (Edited 12 times) ਕੀਤੀ ਗਈ ਹੈ । ਇਹ ਸੋਧਾਂ ਕਈ ਕਿਸਮਾਂ ਦੀਆਂ ਹਨ ਤੇ ਦੇਸ਼ ਦੀ ਤਰੱਕੀ ਤੇ ਬੀਮਾ ਖੇਤਰ ਦੀਆਂ ਲੋੜਾਂ ਨੂੰ ਦਰਸਾਉਂਦੀਆਂ ਹਨ । ਇਸ ਬਿੱਲ `ਚ ਆਮ ਲੋਕਾਂ ਤੇ ਕਿਸਾਨਾਂ ਦੀ ਰੱਖਿਆ ਲਈ ਉਪਾਅ ਸ਼ਾਮਲ ਹਨ ।

AAP MLA Harmeet Singh Pathanmajra has been...