ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋ ਸੀਟਾਂ ਤੇ ਭਾਜਪਾਈ ਰਾਜ ਸਭਾ ਮੈਂਬਰ ਬਣੇ

ਨਵੀਂ ਦਿੱਲੀ, 11 ਜੂਨ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਵਲੋਂ ਰਾਜ ਸਭਾ ਵਿਚ ਮੱਧ ਪ੍ਰਦੇਸ਼ ਕੋਟੇ ਦੀਆਂ ਤਿੰਨੋਂ ਸੀਟਾਂ ਜਿੱਤ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕਿਸ ਕਿਸ ਨੂੰ ਬਣਾਇਆ ਗਿਆ ਹੈ ਰਾਜ ਸਭਾ ਮੈਂਬਰ

ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਰਾਜ ਸਭਾ ਵਿਚ ਮੱਧ ਪ੍ਰਦੇਸ਼ (Madhya Pradesh) ਕੋਟੇ ਦੀਆਂ ਜੋ ਤਿੰਨੋਂ ਸੀਟਾਂ ਜਿੱਤ ਲਈਆਂ ਹਨ ਦੇ ਚਲਦਿਆਂ ਰਿਟਰਨਿੰਗ ਅਫ਼ਸਰ ਅਰਵਿੰਦ ਸ਼ਰਮਾ ਨੇ ਤਰੁਣ ਚੁੱਘ, ਰਜਨੀਸ਼ ਅਗਰਵਾਲ ਅਤੇ ਮਹੇਸ਼ ਕੇਵਟ ਨੂੰ ਚੋਣ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ, ਜਿਸ ਨਾਲ ਇਹ ਤਿੰਨੋ ਮੱਧ ਪ੍ਰਦੇਸ਼ ਵਿਚ ਰਾਜ ਸਭਾ ਮੈਂਬਰ (Rajya Sabha member) ਬਣ ਗਏ ਹਨ ।

ਤਿੰਨੋਂ ਚੁਣੇ ਗਏ ਆਗੂਆਂ ਨੇ ਕੀਤਾ ਪ੍ਰਧਾਨ ਮਤਰੀ ਤੇ ਭਾਜਪਾ ਲੀਡਰਸਿ਼ਪ ਦਾ ਧੰਨਵਾਦ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਪਟੀਸ਼ਨ `ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ । ਚੋਣ ਕਮਿਸ਼ਨ ਨੇ ਵੀ ਇਸ ਮਾਮਲੇ `ਤੇ ਕੋਈ ਫੈਸਲਾ ਜਾਰੀ ਨਹੀਂ ਕੀਤਾ ਹੈ । ਇਸ ਤੋਂ ਬਾਅਦ ਤਿੰਨੋਂ ਸੀਟਾਂ `ਤੇ ਭਾਜਪਾ ਦੀ ਜਿੱਤ ਦੀ ਪੁਸ਼ਟੀ ਹੋ ਗਈ । ਚੁਣੇ ਗਏ ਤਿੰਨੋਂ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ ।