ਸ਼ਾਹਜਹਾਂਪੁਰ `ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ

ਸ਼ਾਹਜਹਾਂਪੁਰ, 7 ਮਈ 2026 : ਸ਼ਾਹਜਹਾਂਪੁਰ ਜਿਲੇ (Shahjahanpur District) ਵਿਚ ਬੀਤੇ ਦਿਨੀਂ ਇਕ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ (Corpses) ਦਰੱਖਤ ਨਾਲ ਫਾਹੇ `ਤੇ ਲਟਕਦੀਆਂ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ ।

ਵਿਆਹ ਤੋਂ ਇਕ ਦਿਨ ਪਹਿਲਾਂ ਵਾਪਰੀ ਘਟਨਾ

ਦੱਸਿਆ ਜਾ ਰਿਹਾ ਹੈ ਕਿ ਮੁਟਿਆਰ ਦਾ ਵਿਆਹ ਅਗਲੇ ਦਿਨ ਹੋਣਾ ਸੀ । ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਦੀਕਸ਼ਾ ਭਵਰੇ ਨੇ ਦੱਸਿਆ ਕਿ ਪਰੌਰ ਥਾਣਾ ਖੇਤਰ ਦੇ ਕੁਬੇਰਪੁਰ ਪਿੰਡ ਦੇ ਬਾਹਰ ਖੇਤ ਵਿਚ ਪਿੰਡ ਦੇ ਹੀ ਇਕ ਨੌਜਵਾਨ ਅਤੇ ਮੁਟਿਆਰ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ । ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ।

ਕੌਣ ਹਨ ਦੋਵੇਂ ਜਣੇ

ਮ੍ਰਿਤਕਾਂ ਦੀ ਪਛਾਣ ਨੰਨੀ ਯਾਦਵ (19) ਅਤੇ ਸੋਮੇਂਦਰ ਯਾਦਵ (19) ਵਜੋਂ ਹੋਈ ਹੈ । ਪੁਲਸ ਅਨੁਸਾਰ ਮੁਢਲੀ ਜਾਂਚ ਵਿਚ ਮਾਮਲਾ ਖ਼ੁਦਕੁਸ਼ੀ (Suicide) ਦਾ ਜਾਪਦਾ ਹੈ, ਹਾਲਾਂਕਿ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਜਾਂਚ ਕੀਤੀ ਜਾ ਰਹੀ ਹੈ ।