ਗ੍ਰੇਟਰ ਨੋਇਡਾ `ਚ ਕਿਰਾਏ ਦੇ ਕਮਰੇ `ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ

ਨੋਇਡਾ, 24 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਕਿਰਾਏ ਦੇ ਇਕ ਕਮਰੇ ਵਿਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ

ਗ੍ਰੇਟਰ ਨੋਇਡਾ (Greater Noida) `ਚ ਕਿਰਾਏ ਦੇ ਇਕ ਕਮਰੇ `ਚ ਇਕੱਠੇ ਰਹਿ ਰਹੇ ਪ੍ਰੇਮੀ ਜੋੜਾ ਸ਼ੱਕੀ ਹਾਲਾਤ `ਚ ਮ੍ਰਿਤਕ ਮਿਲਿਆ । ਪੁਲਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਜਾਪ ਰਿਹਾ ਹੈ । ਪੁਲਸ ਅਨੁਸਾਰ ਗੁੱਡੂ ਪਾਸਵਾਨ ਉਰਫ਼ ਗੋਲੂ (27) ਦੀ ਲਾਸ਼ ਕਮਰੇ `ਚ ਪੱਖੇ ਨਾਲ ਲਟਕਦੀ ਹੋਈ ਮਿਲੀ, ਜਦਕਿ ਜਿਓਤੀ (24) ਦੀ ਲਾਸ਼ ਫਰਸ਼ `ਤੇ ਪਈ ਮਿਲੀ । ਦੋਵੇਂ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਨਿਵਾਸੀ ਦੱਸੇ ਗਏ ਹਨ ।

ਪੁਲਸ ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੌਲੇਜ ਪਾਰਕ ਥਾਣਾ ਖੇਤਰ `ਚ ਘਟਨਾ ਦੀ ਸੂਚਨਾ ਮਿਲੀ । ਇਸ ਤੋਂ ਬਾਅਦ ਪੁਲਸ ਮੌਕੇ `ਤੇ ਪਹੁੰਚੀ ਅਤੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ । ਮੁਢਲੀ ਜਾਣਕਾਰੀ ਅਨੁਸਾਰ, ਮੁਟਿਆਰ ਇਕ ਹਸਪਤਾਲ `ਚ ਹਾਊਸਕੀਪਿੰਗ ਦਾ ਕੰਮ ਕਰਦੀ ਸੀ, ਜਦਕਿ ਨੌਜਵਾਨ ਬੇਰੁਜ਼ਗਾਰ ਸੀ । ਪੁਲਸ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੁਲਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ `ਤੇ ਪਹੁੰਚ ਚੁੱਕੇ ਹਨ ਅਤੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।