ਮੋਗਾ, 27 ਮਈ 2026 : ਪੰਜਾਬ ਦੇ ਸ਼ਹਿਰ ਮੋਗਾ (Moga) ਦੀ ਮੇਖਾਂ ਵਾਲੀ ਗਲੀ ਵਿਚ ਇਕ 9 ਸਾਲਾਂ ਦੀ ਬੱਚੀ ਦੀ ਲਾਸ਼ (Corpse) ਫਾਹੇ ਨਾਲ ਲਟਕਦੀ ਹੋਈ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੋਗਾ ਸ਼ਹਿਰ ਦੇ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ 9 ਸਾਲਾ ਧੀ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕੀ ਹੋਈ ਮਿਲੀ ਹੈ । ਬੱਚੀ ਨੂੰ ਫਾਹੇ ਨਾਲ ਲਟਕਦਾ ਦੇਖ ਪਰਿਵਾਰ ਵਿੱਚ ਹੜਕੰਪ ਮਚ ਗਿਆ । ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।
ਮਾਪਿਆਂ ਨੇ ਲਗਾਇਆ ਜਬਰ ਜਨਾਹ ਕਰਕੇ ਹੱਤਿਆ ਦਾ ਦੋਸ਼
ਜਾਣਕਾਰੀ ਮੁਤਾਬਕ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ ਬਣੇ ਕਿਰਾਏ ਦੇ ਛੋਟੇ-ਛੋਟੇ ਕਵਾਰਟਰਾਂ ਵਿੱਚ ਜ਼ਿਆਦਾਤਰ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਘਟਨਾ ਸਮੇਂ ਬੱਚੀ ਦੇ ਮਾਤਾ ਕੰਮ ’ਤੇ ਗਈ ਹੋਈ ਸੀ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨੇੜਲੇ ਕਵਾਰਟਰ ਵਿੱਚ ਰਹਿਣ ਵਾਲੇ ਦਯਾਨੰਦ ਨਾਮਕ ਵਿਅਕਤੀ ਜੋ ਕਿ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਨੇ ਬੱਚੀ ਨਾਲ ਜਬਰ ਜਨਾਹ (Rape) ਕਰਨ ਤੋਂ ਬਾਅਦ ਸਬੂਤ ਮਿਟਾਉਣ ਅਤੇ ਆਪਣਾ ਜੁਰਮ ਲੁਕਾਉਣ ਲਈ ਉਸ ਨੂੰ ਦੁਪੱਟੇ ਨਾਲ ਕਵਾਰਟਰ ਦੇ ਬਾਹਰ ਕੌਰੀਡੋਰ ਵਿੱਚ ਲਟਕਾ ਦਿੱਤਾ ।
ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਕਰ ਲਿਆ ਹੈ ਕੇਸ ਦਰਜ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਉਪਰੰਤ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਦਯਾਨੰਦ ਖਿ਼ਲਾਫ਼ ਕਤਲ ਅਤੇ ਜਬਰ ਜਨਾਹ ਸਮੇਤ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਲਿਆ ਹੈ । ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ।
ਕੀ ਜਾਣਕਾਰੀ ਦਿੱਤੀ ਐਸ. ਐਚ. ਓ. ਨੇ
ਇਸ ਮਾਮਲੇ ਸਬੰਧੀ ਐਸ. ਐਚ. ਓ. ਵਰੁਣ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ 9 ਸਾਲਾ ਬੱਚੀ ਦੀ ਲਾਸ਼ ਫਾਹੇ ਨਾਲ ਲਟਕੀ ਹੋਈ ਮਿਲੀ ਸੀ । ਮ੍ਰਿਤਕ ਬੱਚੀ ਦੀ ਮਾਤਾ ਨੇ ਦੋਸ਼ ਲਗਾਇਆ ਹੈ ਕਿ ਨੇੜਲੇ ਕੁਆਰਟਰ ਵਿੱਚ ਰਹਿਣ ਵਾਲੇ ਦਯਾਨੰਦ ਨਾਮਕ ਵਿਅਕਤੀ ਨੇ ਉਸ ਦੀ ਧੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ । ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖਿ਼ਲਾਫ਼ ਕਤਲ ਅਤੇ ਜਬਰ ਜਨਾਹ ਸਮੇਤ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ।








