ਭਵਾਨੀਗੜ੍ਹ, 7 ਨਵੰਬਰ 2026 : ਪੰਜਾਬ ਦੇ ਜਿਲਾ ਸੰਗਰੂਰ ਅਧੀਨ ਆਉਂਦੇ ਭਵਾਨੀਗੜ੍ਹ (Bhawanigarh) ਦੇ ਪਿੰਡ ਆਲੋਅਰਖ ਵਿਖੇ ਇਕ ਵਿਆਹੁਤਾ ਦੀ ਲਾਸ਼ (Corpse) ਖੇਤਾਂ ਵਿਚੋਂ ਬਰਾਮਦ ਹੋਈ ਹੈ ।
ਕੌਣ ਹੈ ਇਹ ਵਿਆਹੁਤਾ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਆਲੋਅਰਖ (Village Aloarkh) ਵਿਖੇ ਸੂਏ ਨੇੜਲੇ ਖੇਤਾਂ `ਚੋਂ ਜੋ ਅੱਜ ਸਵੇਰੇ ਇਕ ਵਿਆਹੁਤਾ (30) ਦੀ ਲਾਸ਼ ਮਿਲਣ ਨਾਲ ਇਲਾਕੇ `ਚ ਸਨਸਨੀ ਫੈਲ ਗਈ ਦੀ ਪਛਾਣ ਮਨਪ੍ਰੀਤ ਕੌਰ (30) ਪੁੱਤਰੀ ਹੇਮ ਰਾਜ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ । ਭਵਾਨੀਗੜ੍ਹ ਸਬ ਡਵੀਜ਼ਨ ਦੇ ਡੀ. ਐੱਸ. ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਆਲੋਅਰਖ ਸੂਏ ਨਾਲ ਲੱਗਦੇ ਖੇਤਾਂ `ਚ ਇਕ ਮੁਟਿਆਰ ਦੀ ਲਾਸ਼ ਪਈ ਹੈ । ਸੂਚਨਾ ਮਿਲਣ `ਤੇ ਪੁਲਸ ਪਾਰਟੀ ਮੌਕੇ `ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ ।
ਕੀ ਦੱਸਿਆ ਡੀ. ਐਸ. ਪੀ. ਨੇ
ਪੰਜਾਬ ਪੁਲਸ ਦੇ ਡੀ. ਐੱਸ. ਪੀ. (D.S.P.) ਨੇ ਦੱਸਿਆ ਕਿ ਪੁਲਸ ਦੀ ਜਾਂਚ `ਚ ਸਾਹਮਣੇ ਆਇਆ ਕਿ ਬੀਤੇ ਕੱਲ ਗਗਨਦੀਪ ਸਿੰਘ (32) ਵਾਸੀ ਪਿੰਡ ਮਾਝੀ ਉਸ ਨੂੰ ਮੋਟਰਸਾਈਕਲ `ਤੇ ਲੈ ਕੇ ਆਇਆ ਸੀ, ਇਸ ਦੌਰਾਨ ਕਿਸੇ ਗੱਲ ਨੂੰ ਨੂੰ ਲੈ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਤੇ ਗਗਨਦੀਪ ਸਿੰਘ ਵੱਲੋਂ ਕਥਿਤ ਤੌਰ `ਤੇ ਉਸ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ । ਪੁਲਸ ਨੇ ਮ੍ਰਿਤਕ ਮਨਪ੍ਰੀਤ ਦੀ ਮਾਂ ਨੀਲਮ ਦੇ ਬਿਆਨਾਂ `ਤੇ ਉਕਤ ਗਗਨਦੀਪ ਸਿੰਘ ਖਿਲਾਫ ਕਤਲ ਦਾ ਕੇਸ ਦਰਜ (Case registered) ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।








