ਨਿਊਯਾਰਕ, 16 ਫਰਵਰੀ 2026 : ਅਮਰੀਕਾ (America) ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਲਾਪਤਾ ਹੋਏ 22 ਸਾਲਾ ਭਾਰਤੀ ਪੋਸਟ-ਗ੍ਰੈਜੂਏਟ ਵਿਦਿਆਰਥੀ (Student) ਦੀ ਲਾਸ਼ ਮਿਲੀ ਹੈ । ਭਾਰਤੀ ਦੂਤਘਰ (Indian Embassy) ਨੇ ਇਥੇ ਇਹ ਜਾਣਕਾਰੀ ਦਿੱਤੀ ਹੈ ।
ਹਫਤੇ ਭਰ ਤੋ਼ ਲਾਪਤਾ ਸੀ ਵਿਦਿਆਰਥੀ
ਕਰਨਾਟਕ ਵਾਸੀ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਚ ਪੜ੍ਹਨ ਵਾਲਾ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ (Saket Srinivasaiah) ਸੋਮਵਾਰ ਤੋਂ ਲਾਪਤਾ ਸੀ । ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਸਥਾਨਕ ਸਮੇਂ ਅਨੁਸਾਰ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` ਉੱਤੇ ਇਕ ਪੋਸਟ ਰਾਹੀਂ ਵਿਦਿਆਰਥੀ ਦੀ ਲਾਸ਼ (Corpse) ਬਰਾਮਦ ਹੋਣ ਦੀ ਪੁਸ਼ਟੀ ਕੀਤੀ। `ਬਰਕਲੇ ਸਕੈਨਰ` ਸਮਾਚਾਰ ਪੋਰਟਲ ਨੇ ਦੱਸਿਆ ਸੀ ਕਿ ਸ਼੍ਰੀਨਿਵਾਸਈਆ ਦਾ ਬੈਗ, ਜਿਸ ਵਿਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਸੀ, ਪਾਰਕ ਹਿਲਸ ਇਲਾਕੇ `ਚ ਇਕ ਦਰਵਾਜ਼ੇ ਕੋਲੋਂ ਮਿਲੀ ਹੈ ।


