Patiala Help Club Logo

ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦਾ ਭਰਾ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਹਰਿਆਣਾ, 25 ਸਤੰਬਰ 2026 : ਹਰਿਆਣਾ (Haryana) ਦੇ ਸਿਰਸਾ ਵਿਖੇ ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦੇ ਭਰਾ ਨੂੰ ਏ. ਸੀ. ਬੀ. ਵਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪਕੜਿਆ ਗਿਆ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਸਿਰਸਾ ਵਿਖੇ ਸਿੰਚਾਈ ਵਿਭਾਗ ਵਿਚ ਬਤੌਰ ਸਹਾਇਕ ਮਾਲੀਆ ਕਲਰਕ (Assistant Revenue Clerk) ਤਾਇਨਾਤ ਜਿਸ ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦੇ ਭਰਾ ਨੂੰ ਐਂਟੀ ਕੁਰੱਪਸ਼ਨ ਬਿਊਰੋ (Anti-Corruption Bureau) ਵਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਰਾਜੇਸ਼ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਸ ਕਾਰਨ ਮੰਗੀ ਜਾ ਰਹੀ ਰਿਸ਼ਵਤ

ਪ੍ਰਾਪਤ ਸੂਚਨਾ ਮੁਤਾਬਕ ਜਿਸ ਰਾਜੇਸ਼ ਨਾਮ ਦੇ ਸਹਾਇਕ ਮਾਲੀਆ ਕਲਰਕ ਨੂੰ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ) ਵਲੋਂ ਬੀਤੇ ਦਿਨੀਂ ਰਿਸ਼ਵਤ ਲੈਂਦਿਆਂ ਪਕੜਿਆ ਗਿਆ ਹੈ ਵਲੋਂ ਇਹ ਰਿਸ਼ਵਤ ਰਾਜਗੜ੍ਹ-ਚੰਡੀਗੜ੍ਹ ਹਾਈਵੇਅ ਦੇ ਨੇੜੇ ਖੇਤੀਬਾੜੀ ਵਾਲੀ ਜ਼ਮੀਨ `ਤੇ ਇੱਕ ਕਲੋਨੀ ਲਈ ਨਹਿਰੀ ਪਾਣੀ ਦੀ ਵਿਵਸਥਾ ਲਈ ਰਿਸ਼ਵਤ ਮੰਗੀ ਸੀ ।

ਕੀ ਆਖਿਆ ਪਕੜੇ ਗਏ ਵਿਅਕਤੀ ਨੇ

ਜਾਣਕਾਰੀ ਮੁਤਾਬਕ ਪਕੜੇ ਗਏ ਵਿਅਕਤੀ ਵਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਕਿ ਉਸ ਵਲੋਂ ਰਿਸ਼ਵਤ ਨਹੀਂ ਲਈ ਗਈ ਹੈ ਬਲਕਿ ਇਹ ਇਕ ਸਰਕਾਰੀ ਫੀਸ ਸੀ ਅਤੇ ਇਸਦੇ ਲਈ ਇਕ ਰਸੀਦ ਵੀ ਜਾਰੀ ਕੀਤੀ ਜਾਂਦੀ ਹੈ । ਸੂਚਨਾ ਮੁਤਾਬਕ ਏ. ਸੀ. ਬੀ. ਵਲੋਂ ਉਕਤ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਹੈ ।

Advertisement