Patiala Help Club Logo

ਫਰੈਂਡਸਿ਼ਪ ਤੋੜਨ ‘ਤੇ ਲੜਕੇ ਨੇ ਲੜਕੀ ਨੂੰ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ

ਲੁਧਿਆਣਾ, 25 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਲੜਕੇ ਵਲੋਂ ਇਕ ਲੜਕੀ ਨੂੰ ਫਰੈਂਡਸਿ਼ਪ ਤੋੜਨ ‘ਤੇ ਉਸਨੂੰ ਬਲੈਕਮੇਲ (Blackmail) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੌਣ ਹੈ ਇਹ ਲੜਕਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇਕ ਲੜਕੀ ਤੋਂ ਕਈ ਸਾਲਾਂ ਤੋਂ ਚੱਲ ਰਹੀ ਫਰੈਂਡਸਿ਼ਪ ਨੂੰ ਤੋੜਨ (Breaking friendship) ‘ਤੇ ਲੜਕੇ ਵਲੋਂ ਲੜਕੀ ਨੂੰ ਬਲੈਕਮੇਲ ਕਰਨ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ (Pornographic images) ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਦੇ ਚਲਦਿਆਂ ਲੜਕੇ ਦੀ ਪਛਾਣ ਅਮਨ ਵਰਮਾ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਲੜਕੇ ਵਲੋਂ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਲੜਕੀ ਵਲੋਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰਿਸ਼ਤੇ ਨੂੰ ਤੋੜ ਦਿੱਤਾ ਗਿਆ ਸੀ ।

ਪੁਲਸ ਨੇ ਲੜਕੀ ਦੀ ਸਿ਼ਕਾਇਤ ‘ਤੇ ਕਰ ਲਿਆ ਹੈ ਕੇਸ ਦਰਜ

ਪੀੜ੍ਹਤ ਲੜਕੀ ਵਲੋਂ ਪੁਲਸ ਨੂੰ ਦਿੱਤੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਨੇ ਲੜਕੇ ਵਿਰੁੱਧ ਧਾਰਾ 75 ਅਤੇ 315 (2) ਤਹਿਤ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Advertisement