ਸਿਧਾਰਥਨਗਰ, 24 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸਿਧਾਰਥਨਗਰ ਵਿਖੇ ਵਿਆਹ ਤੋਂ ਕੁੱਝ ਘੰਟਿਆਂ ਬਾਅਦ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ (Bodies recovered) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਸਿਧਾਰਥਨਗਰ (Siddharthnagar) ਦੇ ਕੋਤਵਾਲੀ ਥਾਣਾ ਖੇਤਰ `ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਮੰਗਲਵਾਰ ਸਵੇਰੇ ਜੋ ਨਵ-ਵਿਆਹੇ ਜੋੜੇ ਦੀਆਂ ਲਾਸ਼ਾਂ ਕਮਰੇ `ਚੋਂ ਮਿਲੀਆਂ ਹਨ ਵਿਚ ਮ੍ਰਿਤਕਾਂ ਦੀ ਪਛਾਣ ਪਤਨੀ ਅਨੀਤਾ ਚੌਹਾਨ (22) ਲਾਲ ਜੋੜੇ `ਚ ਫਰਸ਼ `ਤੇ ਪਈ ਸੀ, ਜਦਕਿ ਪਤੀ ਦੇਸ਼ਰਾਜ ਚੌਹਾਨ (24) ਦੀ ਲਾਸ਼ ਫਾਹੇ `ਤੇ ਲਟਕੀ ਮਿਲੀ ਦੇ ਤੌਰ ‘ਤੇ ਹੋਈ ਹੈ । ਪੁਲਸ ਪਹਿਲੀ ਨਜ਼ਰੇ ਪਤੀ ਵੱਲੋਂ ਪਤਨੀ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ (Suicide) ਕੀਤੇ ਜਾਣ ਦਾ ਖਦਸ਼ਾ ਪ੍ਰਗਟਾਅ ਰਹੀ ਹੈ ।
ਕੀ ਸਾਹਮਣੇ ਆਇਆ ਪੁਲਸ ਅਨੁਸਾਰ
ਉਕਤ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਅਨੁਸਾਰ ਸੋਮਵਾਰ ਨੂੰ ਦੋਵਾਂ ਨੇ ਬਾਂਸੀ ਦੇ ਟੇਕਧਰ ਬਾਬਾ ਮੰਦਰ `ਚ ਵਿਆਹ ਕੀਤਾ ਸੀ ਤੇ ਸ਼ਾਮ ਨੂੰ `ਬਹੁਭੋਜ` ਹੋਇਆ, ਜੋ ਰਾਤ ਲਗਭਗ 11 ਵਜੇ ਤੱਕ ਚੱਲਿਆ । ਇਸ ਤੋਂ ਬਾਅਦ ਦੋਵੇਂ ਕਮਰੇ `ਚ ਸੌਣ ਚਲੇ ਗਏ । ਮੰਗਲਵਾਰ ਸਵੇਰੇ ਲੱਗਭਗ 7 ਵਜੇ ਅਨੀਤਾ ਦੇ ਕਮਰੇ `ਚੋਂ ਬਾਹਰ ਨਾ ਆਉਣ `ਤੇ ਲਾੜੇ ਦੀ ਮਾਸੀ ਮੀਨਾਕਸ਼ੀ ਉਸ ਨੂੰ ਜਗਾਉਣ ਪਹੁੰਚੀ ਤਾਂ ਆਵਾਜ਼ ਦੇਣ `ਤੇ ਜਵਾਬ ਨਹੀਂ ਮਿਲਿਆ । ਦਰਵਾਜ਼ਾ ਖੁੱਲ੍ਹਣ `ਤੇ ਅੰਦਰ ਦੋਵਾਂ ਦੀਆਂ ਲਾਸ਼ਾਂ ਦੇਖ ਕੇ ਉਸ ਨੇ ਰੌਲਾ ਪਾਇਆ । ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ । ਲਾਸ਼ਾਂ ਪੋਸਟਮਾਰਟਮ (Postmortem) ਲਈ ਭੇਜ ਦਿੱਤੀਆਂ ਗਈਆਂ ਹਨ ।








