Patiala Help Club Logo

ਭੈਣ ਦੇ ਸਹੁਰੇ ਘਰੋਂ ਵਾਪਸ ਪਰਤਦੇ ਸਮੇਂ ਭਰਾ ਦੀ ਸੜਕ ਹਾਦਸੇ ਵਿਚ ਹੋਈ ਮੌਤ

ਹਿਮਾਚਲ ਪ੍ਰਦੇਸ਼, 1 ਜੁਲਾਈ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਵਿਖੇ ਭੈਣ ਦੇ ਸਹੁਰੇ ਘਰੋਂ ਪਰਤ ਰਹੇ ਭਰਾ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕਾਂਗੜਾ (Kangra District) ਦੇ ਜਸਵਾਂ-ਪਰਾਗਪੁਰ ਵਿਧਾਨ ਸਭਾ ਖੇਤਰ ਦੀ ਪੰਚਾਇਤ ਬਾੜੀ ਦੇ ਪਿੰਡ ਬਢ਼ਾਲ `ਚ ਮੰਗਲਵਾਰ ਸਵੇਰੇ ਸੜਕ ਹਾਦਸੇ ਵਿੱਚ ਜਿਸ ਵਿਅਕਤੀ ਦੀ ਮੌਤ (Death) ਹੋ ਗਈ ਹੈ ਦੀ ਪਛਾਣ 30 ਸਾਲਾ ਦਿਨੇਸ਼ ਸ਼ਰਮਾ (Dinesh Sharma) ਪੁੱਤਰ ਘਨਸਿ਼ਆਮ ਸ਼ਰਮਾ ਨਿਵਾਸੀ ਬਾੜੀ ਵਜੋਂ ਹੋਈ ਹੈ । ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਭੈਣ ਦੀ ਵਿਦਾਈ ਤੋਂ ਬਾਅਦ ਉਸ ਦੇ ਸਹੁਰੇ ਘਰ ਤਲਵਾੜਾ ਤੋਂ ਆਪਣੇ ਘਰ ਪਰਤ ਰਿਹਾ ਸੀ ।

ਲੋਕਾਂ ਨੇ ਜਖਮੀ ਪਏ ਵਿਅਕਤੀ ਨੂੰ ਪਹੁੰਚਾਇਆ ਹਸਪਤਾਲ

ਸੜਕ ਹਾਦਸੇ ਤੋਂ ਬਾਅਦ ਉਹ ਕਿਸੇ ਤਰ੍ਹਾਂ ਵਾਹਨ ਵਿਚੋਂ ਬਾਹਰ ਨਿਕਲ ਆਇਆ ਪਰ ਸਵੇਰ ਦਾ ਸਮਾਂ ਹੋਣ ਕਰਕੇ ਕਾਫ਼ੀ ਦੇਰ ਤੱਕ ਕਿਸੇ ਦੀ ਨਜ਼ਰ ਉਸ `ਤੇ ਨਹੀਂ ਪਈ । ਬਾਅਦ `ਚ ਸਥਾਨਕ ਲੋਕਾਂ ਨੇ ਉਸ ਨੂੰ ਸੜਕ ਕਿਨਾਰੇ ਜ਼ਖਮੀ (Injured) ਹਾਲਤ `ਚ ਦੇਖਿਆ ਅਤੇ ਤੁਰੰਤ ਨਿੱਜੀ ਵਾਹਨ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਥਾਨਾ ਸੰਸਾਰਪੁਰ ਟੈਰੇਸ ਦੇ ਇੰਚਾਰਜ ਸੰਜੇ ਸ਼ਰਮਾ ਟੀਮ ਸਮੇਤ ਮੌਕੇ `ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ । ਪੁਲਸ ਨੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਦੇਹਰਾ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ ।

Advertisement