ਸਿਲਾਂਗ, 13 ਮਾਰਚ 2026 : ਭਾਰਤ ਦੇਸ਼ ਦੇ ਮੇਘਾਲਿਆ (Meghalaya) ਦੇ ਗਾਰੋ ਹਿਲਜ ਖੇਤਰ ਵਿਖੇ ਬੀ. ਐਸ. ਐਫ. ਦੇ ਡੀ. ਆਈ. ਜੀ. ਦੇ ਕਾਫਲੇ ਤੇ ਹਮਲਾ (Attack) ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਹਮਲਾ ਕਰਕੇ ਵਾਹਨ ਸਾੜੇ ਤੇ ਜਵਾਨਾਂ ਕੀਤੇ ਜ਼ਖ਼ਮੀ
ਮੇਘਾਲਿਆ ਦੇ ਗਾਰੋ ਹਿੱਲਜ਼ ਖੇਤਰ `ਚ ਜਾਗੋ ਅਸ਼ਾਂਤੀ ਦਰਮਿਆਨ ਬਾਰਡਰ ਸਕਿਓਰਿਟੀ ਫੋਰਸ (Border Security Force) (ਬੀ. ਐੱਸ. ਐੱਫ.) ਦੇ ਡੀ. ਆਈ. ਜੀ. ਦੇ ਕਾਫਲੇ `ਚ ਸ਼ਾਮਲ ਇਕ ਵਾਹਨ ਨੂੰ ਕੁਝ ਲੋਕਾਂ ਨੇ ਅੱਗ ਲਾ ਦਿੱਤੀ ਅਤੇ ਬੀ. ਐੱਸ. ਐੱਫ. ਦੇ ਜਵਾਨਾਂ `ਤੇ ਹਮਲਾ ਕੀਤਾ, ਜਿਸ `ਚ ਉਹ ਜ਼ਖਮੀ (Injured) ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।
ਕੀ ਦੱਸਿਆ ਅਧਿਕਾਰੀਆਂ ਨੇ
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਉਸ ਸਮੇਂ ਹੋਈ ਜਦੋਂ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਹੋਰ ਅਧਿਕਾਰੀਆਂ ਨਾਲ ਭਾਰਤ-ਬੰਗਲਾਦੇਸ਼ ਸਰਹੱਦ ਕੋਲ ਪੱਛਮੀ ਗਾਰੋ ਹਿੱਲਜ਼ ਜਿਲੇ ਦੇ ਤੁਰਾ ਕਸਬੇ `ਚ ਬੈਠਕ ਤੋਂ ਪਰਤ ਰਹੇ ਸਨ । ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ `ਚ ਡੀ. ਆਈ. ਜੀ. ਅਤੇ ਉਨ੍ਹਾਂ ਦੇ ਨਾਲ ਮੌਜੂਦ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ । ਕਾਫਲੇ ਦਾ ਹਿੱਸਾ ਰਹੀ ਬੀ. ਐੱਸ. ਐੱਫ. ਦੀ ਇਕ ਗੱਡੀ ਸਾੜ-ਫੂਕ ਦਾ ਸ਼ਿਕਾਰ ਹੋ ਹੋ ਗਈ ।
ਸਾੜ ਫੂਕ ਤੇ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਹਾਲਾਤ ਰਹੇ ਤਣਾਅਪੂਰਨ
ਗਾਰੋ ਹਿੱਲਜ਼ ਆਟੋਨੋਮਸ ਜਿ਼ਲਾ ਕੌਂਸਲ (ਜੀ. ਐੱਚ. ਏ. ਸੀ. ਡੀ.) ਦੀਆਂ ਚੋਣਾਂ `ਚ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਗਾਰੋ ਭਾਈਚਾਰੇ ਅਤੇ ਗੈਰ-ਗਾਰੋ ਭਾਈਚਾਰੇ ਵਿਚਾਲੇ ਹੋਈਆਂ ਝੜਪਾਂ` `ਚ ਮੰਗਲਵਾਰ ਨੂੰ 2 ਲੋਕਾਂ ਦੀ ਮੌਤ ਹੋ ਗਈ । ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀ ਜਿਲੇ `ਚ ਪੂਰੀ ਰਾਤ ਹੋਈਆਂ ਸਾੜ-ਫੂਕ ਅਤੇ ਲੁੱਟ-ਖੋਹ (Robbery) ਦੀਆਂ ਘਟਨਾਵਾਂ ਤੋਂ ਬਾਅਦ ਵੀਰਵਾਰ ਸਵੇਰੇ ਹਾਲਾਤ ਤਣਾਅਪੂਰਨ ਬਣੇ ਰਹੇ ।










