Patiala Help Club Logo

ਟਰੱਕ ਦੀ ਟੱਕਰ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬਸ ਪਲਟੀ

ਜੀਰਕਪੁਰ, 15 ਮਈ 2026 : ਪੰਜਾਬ ਦੇ ਜਿਲਾ ਮੋਹਾਲੀ ਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਬੀਤੀ ਰਾਤ ਸਵਾਰੀਆਂ ਨਾਲ ਭਰੀ ਇਕ ਬਸ ਦੇ ਟਰੱਕ ਦੀ ਟੱਕਰ ਵੱਜਣ ਕਾਰਨ ਪਲਟਣ ਦਾ ਸਮਾਚਾਰ ਹੈ ।

ਕਿਥੋਂ ਕਿਥੇ ਜਾ ਰਹੀ ਸੀ ਬਸ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਜ਼ੀਰਕਪੁਰ ਵਿੱਚ ਛੱਤ ਲਾਈਟ ਚੌਕ ਨੇੜੇ ਬੀਤੀ ਰਾਤ ਜੋ ਇੱਕ ਸੜਕ ਹਾਦਸਾ ਵਾ(Road accident) ਪਰਿਆ ਹੈ ਦੌਰਾਨ ਮਨਾਲੀ ਤੋਂ ਦਿੱਲੀ ਜਾ ਰਹੀ ਇੱਕ ਨਿੱਜੀ ਬੱਸ ਇੱਕ ਟਰੱਕ ਨਾਲ ਟਕਰਾ ਗਈ ਅਤੇ ਪਲਟ ਗਈ । ਇੱਕ ਨੌਜਵਾਨ ਬੱਸ ਦੇ ਹੇਠਾਂ ਕੁਚਲਿਆ ਗਿਆ । ਹਾਦਸੇ ਵਿੱਚ 20 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਅਤੇ ਨਿਵਾਸੀਆਂ ਨੇ ਮਿਲ ਕੇ ਵਾਹਨਾਂ ਨੂੰ ਸੜਕ ਤੋਂ ਹਟਾਇਆ ।

ਕਿੰਨੇ ਯਾਤਰੀ ਸਵਾਰ ਸਨ ਬਸ ਵਿਚ

ਸੜਕ ਹਾਦਸੇ ਸਮੇਂ ਬੱਸ ਵਿੱਚ ਲਗਭਗ 45 ਯਾਤਰੀ ਸਵਾਰ ਸਨ । ਜ਼ਖ਼ਮੀਆਂ (injured) ਨੂੰ ਡੇਰਾਬੱਸੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਕਈ ਗੰਭੀਰ ਜ਼ਖ਼ਮੀਆਂ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਵਾਲੀ ਥਾਂ `ਤੇ ਹਫੜਾ-ਦਫੜੀ ਮਚ ਗਈ, ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ । ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਬਸ ਦੇ ਜੀਰਕਪੁਰ ਦੇ ਛਤ ਚੌਂਕ ਨੇੜੇ ਪਹੁੰਚਣ ਤੇ ਹੋਇਆ ਹਾਦਸਾ

ਪੁਲਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਜ਼ੀਰਕਪੁਰ ਦੇ ਛੱਤ ਲਾਈਟ ਚੌਕ ਦੇ ਨੇੜੇ ਪਹੁੰਚੀ । ਇਸੇ ਦੌਰਾਨ ਜ਼ੀਰਕਪੁਰ ਤੋਂ ਪਟਿਆਲਾ ਜਾ ਰਹੇ ਇੱਕ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ । ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ । ਕਈ ਯਾਤਰੀ ਆਪਣੀਆਂ ਸੀਟਾਂ ਤੋਂ ਡਿੱਗ ਗਏ, ਜਦੋਂ ਕਿ ਬਾਕੀ ਅੰਦਰ ਫਸ ਗਏ ।

ਸੜਕ ਸੁਰੱਖਿਆ ਪੁਲਸ ਦੇ ਕਰਮਚਾਰੀਆਂ ਨੇ ਲੋਕਾਂ ਤੇ ਪੁਲਸ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ

ਕੱਢਿਆ

ਯਾਤਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ, ਜਿਸ ਕਾਰਨ ਹਫੜਾ-ਦਫੜੀ ਮਚ ਗਈ । ਇਸ ਹਾਦਸੇ ਵਿੱਚ, ਇੱਕ ਨੌਜਵਾਨ ਬੱਸ ਦੇ ਹੇਠਾਂ ਕੁਚਲਿਆ ਗਿਆ, ਜਿਸ ਨਾਲ ਉਸ ਦੀ ਬਾਂਹ ਗੰਭੀਰ ਜ਼ਖ਼ਮੀ ਹੋ ਗਈ । ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ, ਸੜਕ ਸੁਰੱਖਿਆ ਪੁਲਸ ਦੇ ਛੇ ਕਰਮਚਾਰੀ ਮੌਕੇ `ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ, ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ।

Advertisement