ਚੰਡੀਗੜ੍ਹ, 25 ਨਵੰਬਰ 2026 : ਸਾਬਕਾ ਮੁੱਖ ਮੰਤਰੀ ਪੰਜਾਬ (Former Chief Minister of Punjab) ਬੀਬੀ ਰਾਜਿੰਦਰ ਕੌਰ ਭੱਠਲ ਨੇ ਸਾਬਕਾ ਮੁੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੂੰ ਸੱਤਾ ਦੀ ਭੁੱਖ ਛੱਡ ਦੇਣ ਲਈ ਆਖਿਆ ਹੈ ।
ਹੋਰ ਕੀ-ਕੀ ਆਖਿਆ ਬੀਬੀ ਭੱਠਲ ਨੇ
ਮਿਲੀ ਜਾਣਕਾਰੀ ਅਨੁਸਾਰ ਬੀਬੀ ਰਾਜਿੰਦਰ ਕੌਰ ਭੱਠਲ (Rajinder Kaur Bhattal) ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਦਾ ਸਮਾਂ ਕੈਪਟਨ ਅਮਰਿੰਦਰ ਸਿੰਘ ਲਈ ਅਕਾਲ ਪੁਰਖ ਦਾ ਨਾਮ ਲੈਣਾ ਸਮਾਂ ਹੈ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਅਹੁਦਾ ਛੱਡਣ ਅਤੇ ਰਾਜਨੀਤੀ ਵਿਚ ਵਾਪਸ ਨਾ ਆਉਣ ਦੀ ਇੱਛਾ ਰੱਖਣ ।
ਅਕਾਲੀ-ਭਾਜਪਾ ਗਠਜੋੜ ਤੇ ਕੀ ਬੋਲੇ ਭੱਠਲ
ਪ੍ਰਾਪਤ ਸੂਚਨਾ ਮੁਤਾਬਕ ਬੀਤੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪਾਰਟੀ ਦੇ ਹੋਏ ਗਠਜੋੜ ਤੇ ਬੋਲਦਿਆਂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਪਹਿਲਾਂ ਵੀ ਗਠਜੋੜ ਬਣਾਏ ਹਨ ਤੇ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸਨੇ ਪਹਿਲਾਂ ਵੀ ਆਪਣੇ ਗਠਜੋੜਾਂ ਨੂੰ ਹਰਾ ਕੇ ਸਰਕਾਰਾਂ ਬਣਾਈਆਂ ਹਨ ।












