ਨਵੀਂ ਦਿੱਲੀ, 12 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਬੀਤੇ ਦਿਨੀਂ ਧੋਖਾਧੜੀ ਮਾਮਲੇ ਵਿਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀਆਂ (Raids) ਕੀਤੀਆਂ ਗਈਆਂ ਹਨ ।
ਈ. ਡੀ. ਵਲੋਂ ਹਰਿਆਣਾ-ਚੰਡੀਗੜ੍ਹ `ਚ 19 ਥਾਵਾਂ `ਤੇ ਛਾਪੇ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਦੇ ਖਾਤਿਆਂ ਵਿਚੋਂ ਕਥਿਤ ਤੌਰ `ਤੇ 590 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ `ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੀਤੇ ਦਿਨੀਂ ਹਰਿਆਣਾ ਅਤੇ ਚੰਡੀਗੜ੍ਹ `ਚ 19 ਥਾਵਾਂ `ਤੇ ਛਾਪੇਮਾਰੀ ਕੀਤੀ । ਇਹ ਕਾਰਵਾਈ ਆਈ. ਡੀ. ਐੱਫ. ਸੀ. ਫਸਟ ਬੈਂਕ (I. D. F. C. First Bank) ਦੀ ਚੰਡੀਗੜ੍ਹ ਬਰਾਂਚ ਨਾਲ ਜੁੜੇ ਕਥਿਤ ਵਿੱਤੀ ਘਪਲੇ (Financial scams) ਦੀ ਜਾਂਚ ਦੇ ਸਿਲਸਿਲੇ `ਚ ਕੀਤੀ ਗਈ । ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਉਨ੍ਹਾਂ ਵੱਖ-ਵੱਖ ਵਪਾਰਕ ਅਦਾਰਿਆਂ ਅਤੇ ਸੰਸਥਾਵਾਂ `ਤੇ ਛਾਪੇ ਮਾਰੇ, ਜਿਨ੍ਹਾਂ `ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੈਸੇ ਦੇ ਲੈਣ-ਦੇਣ ਅਤੇ ਕਥਿਤ ਅਪਰਾਧ ਤੋਂ ਕਮਾਈ ਰਕਮ ਨੂੰ ਲੁਕਾਉਣ ਲਈ ਫਰਜ਼ੀ ਐਂਟਰੀਆਂ ਮੁਹੱਈਆ ਕਰਵਾਈਆਂ।
ਜਾਂਚ ਵਿਚ ਹੋਰ ਕੀ ਕੀ ਆਇਆ ਸਾਹਮਣੇ
ਮੁਢਲੀ ਜਾਂਚ `ਚ ਸਾਹਮਣੇ ਆਇਆ ਹੈ ਕਿ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਬੈਂਕ `ਚ ਜਮ੍ਹਾ ਕੀਤੀ ਜਾਣ ਵਾਲੀ ਰਾਸ਼ੀ ਨੂੰ ਫਿਕਸਡ ਡਿਪਾਜ਼ਿਟ (ਐੱਫ. ਡੀ.) `ਚ ਰੱਖਣ ਦੀ ਥਾਂ ਮੁਲਜ਼ਮਾਂ ਨੇ ਕਥਿਤ ਤੌਰ `ਤੇ ਕੱਢ ਕੇ ਨਿੱਜੀ ਵਰਤੋਂ `ਚ ਲਗਾ ਲਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਮੁੱਖ ਮੁਲਜ਼ਮਾਂ, ਬੈਂਕ ਦੇ ਸਾਬਕਾ ਅਧਿਕਾਰੀਆਂ, ਕਥਿਤ ਲਾਭਪਾਤਰੀਆਂ ਅਤੇ ਰੀਅਲ ਅਸਟੇਟ ਏਜੰਟਾਂ ਨਾਲ ਜੁੜੇ ਟਿਕਾਣਿਆਂ `ਤੇ ਕੀਤੀ ਗਈ । ਏਜੰਸੀ ਦਾ ਮੰਨਣਾ ਹੈ ਕਿ ਕਥਿਤ ਘਪਲੇ ਤੋਂ ਪ੍ਰਾਪਤ ਰਕਮ ਦੀ ਵਰਤੋਂ ਕਈ ਥਾਵਾਂ `ਤੇ ਕੀਤੀ ਗਈ ।
ਪੈਸੇ ਨੂੰ ਫਰਜ਼ੀ ਕੰਪਨੀਆਂ ਤੇ ਫਰਮਾਂ ਦੇ ਖਾਤਿਆਂ ਵਿਚ ਕੀਤਾ ਗਿਆ ਟ੍ਰਾਂਸਫਰ
ਸੂਤਰਾਂ ਮੁਤਾਬਕ ਜਾਂਚ `ਚ ਇਹ ਵੀ ਸੰਕੇਤ ਮਿਲੇ ਹਨ ਕਿ ਵੱਡੀ ਮਾਤਰਾ `ਚ ਪੈਸਾ ਫਰਜ਼ੀ ਕੰਪਨੀਆਂ (Fake companies) ਅਤੇ ਜਿਊਲਰੀ ਕਾਰੋਬਾਰ ਨਾਲ ਜੁੜੀਆਂ ਛੋਟੀਆਂ ਫਰਮਾਂ ਦੇ ਖਾਤਿਆਂ `ਚ ਟਰਾਂਸਫਰ ਕੀਤਾ ਗਿਆ । ਬਾਅਦ `ਚ ਇਸ ਰਾਸ਼ੀ ਨੂੰ ਸੋਨੇ ਦੀ ਖਰੀਦ ਅਤੇ ਰੀਅਲ ਅਸਟੇਟ `ਚ ਨਿਵੇਸ਼ ਦੇ ਨਾਂ `ਤੇ ਕੱਢਿਆ ਗਿਆ । ਇਸ ਮਾਮਲੇ `ਚ ਚੰਡੀਗੜ੍ਹ ਦੇ ਹੋਟਲ ਕਾਰੋਬਾਰੀ ਵਿਕਰਮ ਵਧਵਾ ਦਾ ਨਾਂ ਵੀ ਸਾਹਮਣੇ ਆਇਆ ਹੈ, ਜੋ ‘ਟ੍ਰਾਈਸਿਟੀ` `ਚ ਰੀਅਲ ਅਸਟੇਟ ਪ੍ਰਾਜੈਕਟਾਂ ਦੇ ਨਿਰਮਾਣ `ਚ ਸ਼ਾਮਲ ਸਨ। ਅਤੇ ਕਥਿਤ ਘਪਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਤੋਂ ਫ਼ਰਾਰ ਹਨ ।











