ਮਹਾਰਾਸ਼ਟਰਾ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਵਿਖੇ ਵਿਆਹ ਦਾ ਝਾਂਸਾ ਦੇ ਕੇ ਇਕ ਬਜੁਰਗ ਵਿਅਕਤੀ ਨੂੰ ਨਾਬਾਲਗ ਕੁੜੀ ਵੇਚਣ (Selling a minor girl) ਦਾ ਪਤਾ ਚੱਲਿਆ ਹੈ ।
ਕਿੰਨੇ ਜਣਿਆਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ
ਮਹਾਰਾਸ਼ਟਰ ਦੇ ਠਾਣੇ ਜਿ਼ਲੇ `ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ, ਵਿਆਹ ਦਾ ਵਾਅਦਾ ਕਰਨ ਤੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ ।
ਕੀ ਹੈ ਸਮੁੱਚਾ ਮਾਮਲਾ
ਦੋਸ਼ ਹੈ ਕਿ 26 ਫਰਵਰੀ ਨੂੰ ਉਸ ਨੂੰ ਇਕ ਏਜੰਟ ਤੇ ਉਸ ਦੇ ਸਾਥੀਆਂ ਨੇ ਅਗਵਾ ਕਰ ਲਿਆ ਸੀ । ਉਨ੍ਹਾਂ ਉਸ ਨਾਲ ਵਿਆਹ ਰਾਹੀਂ ਬਿਹਤਰ ਜਿ਼ੰਦਗੀ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ `ਚ ਉਸ ਨੂੰ ਬੀੜ ਦੇ ਪਟੋਦਾ `ਚ ਇਕ ਬਜ਼ੁਰਗ ਵਿਅਕਤੀ ਕੋਲ ਵੇਚ ਦਿੱਤਾ ।
ਕੀ ਕਿਹਾ ਗਿਆ ਹੈ ਐਫ. ਆਈ. ਆਰ. ਵਿਚ
ਐੱਫ. ਆਈ. ਆਰ. `ਚ ਕਿਹਾ ਗਿਆ ਹੈ ਕਿ 27 ਫਰਵਰੀ ਨੂੰ ਨਾਬਾਲਗ ਕੁੜੀ ਨੂੰ ਕਥਿਤ ਤੌਰ `ਤੇ ਧਮਕੀ ਦਿੱਤੀ ਗਈ ਤੇ ਇਕ ਗੈਰ-ਕਾਨੂੰਨੀ ਵਿਆਹ (Illegal marriage) ਲਈ ਮਜਬੂਰ ਕੀਤਾ ਗਿਆ । 27 ਫਰਵਰੀ ਤੋਂ 10 ਮਾਰਚ ਦਰਮਿਆਨ ਉਸ ਦੇ `ਪਤੀ` ਭੌਸਾਹਿਬ ਤਾਂਬੇ ਨੇ ਕਥਿਤ ਤੌਰ `ਤੇ ਉਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ । ਜਾਂਚ ਤੋਂ ਬਾਅਦ ਪੁਲਸ ਨੇ ਭੌਸਾਹਿਬ ਤਾਂਬੇ ਤੇ 3 ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ।










