ਮਾਮਲਾ ਹਸਪਤਾਲ ਲਿਜਾਂਦੇ ਸਮੇਂ ਜ਼ਖ਼ਮੀ ਔਰਤ ਦੇ ਜਿਨਸੀ ਸ਼ੋਸ਼ਣ ਦਾ

ਅਲਪੁੱਝਾ (ਕੇਰਲ), 13 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਇਕ ਖੇੇਤਰ ਵਿਖੇ ਇਕ ਵਿਅਕਤੀ ਵਲੋਂ ਜ਼ਖ਼ਮੀ ਔਰਤ ਦਾ ਜਿਨਸੀ ਸ਼ੋਸ਼ਣ (sexual assault) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੁਲਸ ਨੇ ਕਰ ਦਿੱਤਾ ਹੈ ਕੇਸ ਦਰਜ

ਕੇਰਲ ਦੇ ਅਲਪੁੱਝਾ `ਚ ਹਾਦਸੇ `ਚ ਜ਼ਖਮੀ ਹੋਈ ਔਰਤ (Injured woman) ਨੂੰ ਹਸਪਤਾਲ ਲਿਜਾਂਦੇ ਸਮੇਂ ਇਕ ਵਿਅਕਤੀ ਵੱਲੋਂ ਉਸ ਦਾ ਕਥਿਤ ਰੂਪ `ਚ ਜਿਨਸੀ ਸ਼ੋਸ਼ਣ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਕਾਇਮਕੁਲਮ ਦੇ ਵਪਾਰੀ ਸਿਨਿਲ ਸਬਦ ਖਿਲਾਫ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਕਿਵੇਂ ਜ਼ਖਮੀ ਹੋ ਗਈ ਸੀ ਮਹਿਲਾ

25 ਸਾਲਾ ਪੀੜਤਾ 4 ਅਪ੍ਰੈਲ ਨੂੰ ਤੜਕੇ ਕੇ. ਪੀ. ਏ. ਸੀ. ਜੰਕਸ਼ਨ `ਤੇ ਹੋਏ ਹਾਦਸੇ `ਚ ਆਪਣੇ ਪਰਿਵਾਰ ਨਾਲ ਜ਼ਖ਼ਮੀ ਹੋ ਗਈ ਸੀ । ਇਹ ਹਾਦਸਾ ਰਾਤ ਲੱਗਭਗ 12:45 ਵਜੇ ਵਾਪਰਿਆ, ਜਦੋਂ ਤੀਰਥ ਯਾਤਰਾ ਤੋਂ ਪਰਤਦੇ ਸਮੇਂ ਪੀੜਤਾ ਅਤੇ ਉਸ ਦੇ ਪਰਿਵਾਰ ਦਾ ਵਾਹਨ ਸੜਕ `ਤੇ ਡਿਵਾਈਡਰ ਨਾਲ ਟਕਰਾਅ ਗਿਆ । ਸਬਦ ਸਮੇਤ ਮੌਕੇ `ਤੇ ਮੌਜੂਦ ਹੋਰ ਲੋਕਾਂ ਨੇ ਜ਼ਖ਼ਮੀ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਉਣ `ਚ ਮਦਦ ਕੀਤੀ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਲਿਜਾਂਦੇ ਸਮੇਂ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾਂ (Obscene acts) ਕੀਤੀਆਂ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ।