ਨਵੀਂ ਦਿੱਲੀ, 27 ਮਾਰਚ 2026 : ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੀ ਵੰਦੇ ਭਾਰਤ ਰੇਲ (Vande Bharat Train) ਦੇੇ ਯਾਤਰੀਆਂ ਨੂੰ ਦਹੀਂ ਵਿਚ ਕੀੜੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ `ਚ ਯਾਤਰੀਆਂ ਨੂੰ ਪਰੋਸੇ ਗਏ ਪੈਕੇਟ ਬੰਦ ਦਹੀਂ `ਚ ਕੀੜੇ ਮਿਲਣ (Insects found) ਦੀ ਘਟਨਾ `ਤੇ ਰੇਲਵੇ ਨੇ ਸਖਤ ਰੁਖ਼ ਅਪਣਾਉਂਦੇ ਹੋਏ ਸਬੰਧਤ ਵਿਕ੍ਰੇਤਾ ਦਾ ਠੇਕਾ ਰੱਦ ਕਰ ਦਿੱਤਾ ਹੈ ਅਤੇ ਉਸ ’ਤੇ 50 ਲੱਖ ਰੁਪਏ ਦਾ ਭਾਰੀ ਜੁਰਮਾਨਾ (Fine) ਲਾਇਆ ਹੈ ।
ਕਿੰਨੇ ਦਾ ਲਗਾਇਆ ਗਿਆ ਜੁਰਮਾਨਾ
ਰੇਲ ਮੰਤਰਾਲਾ (Ministry of Railways) ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਲਾਨੀ ਨਿਗਮ (ਆਈ. ਆਰ. ਸੀ. ਟੀ. ਸੀ.) `ਤੇ ਵੀ ਲਾਪ੍ਰਵਾਹੀ ਲਈ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ । ਮੰਤਰਾਲਾ ਨੇ ਆਈ. ਆਰ. ਸੀ. ਟੀ. ਸੀ. (I. R. C. T. C.) ਨੂੰ ਭਵਿੱਖ `ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੇਵਾਵਾਂ ਦੀ ਸਖ਼ਤ ਨਿਗਰਾਨੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ । ਦੱਸਣਯੋਗ ਹੈ ਕਿ ਘਟਨਾ 15 ਮਾਰਚ ਦੀ ਹੈ, ਜਦੋਂ ਵੰਦੇ ਭਾਰਤ ਟ੍ਰੇਨ `ਚ ਯਾਤਰਾ ਕਰ ਰਹੇ ਯਾਤਰੀਆਂ ਨੂੰ ਰਾਤ ਦੇ ਭੋਜਨ ਨਾਲ ਪਰੋਸੇ ਗਏ ਦਹੀਂ ਦੇ ਪੈਕੇਟ `ਚ ਜ਼ਿੰਦਾ ਕੀੜੇ ਮਿਲੇ । ਇਸ ਤੋਂ ਬਾਅਦ ਇਕ ਯਾਤਰੀ ਨੇ ਸੋਸ਼ਲ ਮੀਡੀਆ `ਤੇ ਇਸ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਮਾਮਲਾ ਤੇਜ਼ੀ ਨਾਲ ਵਾਇਰਲ ਹੋ ਗਿਆ ।
ਜਾਂਚ ਵਿਚ ਕੀ ਆਇਆ ਸਾਹਮਣੇ
ਜਾਂਚ `ਚ ਸਾਹਮਣੇ ਆਇਆ ਕਿ ਦਹੀਂ ਦਾ ਪੈਕੇਟ ਪਟਨਾ ਤੋਂ ਸਪਲਾਈ ਕੀਤਾ ਗਿਆ ਸੀ । ਸ਼ੁਰੂਆਤੀ ਕਾਰਵਾਈ `ਚ ਵਿਕ੍ਰੇਤਾ `ਤੇ 25,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਪਰ ਆਈ. ਆਰ. ਸੀ. ਟੀ. ਸੀ. ਦੀ ਕਾਰਵਾਈ ਤੋਂ ਅਸੰਤੁਸ਼ਟ ਰੇਲ ਮੰਤਰਾਲਾ ਨੇ ਇਸ ਨੂੰ ਵਧਾ ਕੇ 50 ਲੱਖ ਰੁਪਏ ਕਰ ਦਿੱਤਾ ਅਤੇ ਕੰਟਰੈਕਟ ਖ਼ਤਮ ਕਰਨ ਦਾ ਆਦੇਸ਼ ਦਿੱਤਾ ।










