ਮਾਨਸਾ, 27 ਜੁਲਾਈ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਇਕ ਨਾਬਾਲਗ ਲੜਕੀ ਨਾਲ ਪੰਜ ਵਿਅਕਤੀਆਂ ਵਲੋਂ ਗੈਂਗਰੇਪ (Gangrape) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਜਾਂਚ
ਮਿਲੀ ਜਾਣਕਾਰੀ ਅਨੁਸਾਰ ਜਿਲਾ ਮਾਨਸਾ ਵਿਖੇ ਜੋ ਇਕ 17 ਸਾਲਾ ਨਾਬਾਲਗ ਲੜਕੀ (Minor girl) ਨਾਲ ਗੈਂਗਰੇਪ ਕੀਤੇ ਜਾਣ ਦੇ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਪੰਜੋ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਕੇ ਪੀੜਤਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ `ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਲੇ ਮਾਮਲੇ ਸਬੰਧੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਿਸ ਕਿਸ ‘ਤੇ ਕੀਤਾ ਗਿਆ ਹੈ ਕੇਸ ਦਰਜ
ਥਾਣਾ ਸਿਟੀ-1 ਦੇ ਜਾਂਚ ਅਧਿਕਾਰੀ ਅਰਸ਼ਦੀਪ ਗਰਗ ਨੇ ਚੱਸਿਆ ਕਿ ਉਕਤ ਮਾਮਲੇ ਵਿਚ ਪੀੜਤਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ `ਤੇ ਜਿਹੜੇ ਪੰਜ ਵਿਅਕਤੀਆਂ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ਵਿਚ ਮੁਲਜ਼ਮ ਸਮੀਰ ਉਰਫ ਸੈਫੀ, ਆਕਾਸ਼ਦੀਪ ਸਿੰਘ ਤੇ ਰਾਜਵਿੰਦਰ ਸਿੰਘ ਸੀਬੁ ਵਾਸੀ ਮਾਨਸਾ, ਰਮਨਦੀਪ ਸਿੰਘ ਖਿਆਲਾ ਕਲਾਂ ਤੇ ਸੁਮੀਤ ਵਾਸੀ ਰਾਮਪੁਰਾ ਸ਼ਾਮਲ ਹਨ ।










