ਪੰਚਾਇਤ ਮੈਂਬਰ ਵਿਰੁੱਧ ਕੇਸ ਦਰਜ ਤੇ ਐਸ. ਐਚ. ਓ. ਹੋਇਆ ਮੁਅੱਤਲ

ਬਰਨਾਲਾ, 24 ਮਾਰਚ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਦੇ ਪਿੰਡ ਰਾਜਗੜ੍ਹ ਵਿਖੇ ਵਾਪਰੇ ਇਕ ਘਟਨਾਕ੍ਰਮ ਦੇ ਚਲਦਿਆਂ ਪੰਚਾਇਤ ਮੈਂਬਰ ਵਿਰੁੱਧ ਕੇਸ ਦਰਜ (Case registered) ਤੇ ਐਸ. ਐਚ. ਓ. ਨੂੰ ਮੁਅੱਤਲ ਕੀਤਾ ਗਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਿਲਾ ਬਰਨਾਲਾ ਅਧੀਨ ਆਉਂਦੇ ਪਿੰਡ ਰਾਜਗੜ੍ਹ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਜਿਸ ਨੇ ਕੁਝ ਦਿਨ ਪਹਿਲਾਂ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸਿ਼ਸ਼ ਕੀਤੀ ਸੀ, ਦੇ ਮਾਮਲੇ ਵਿੱਚ ਰਾਜਗੜ੍ਹ ਪਿੰਡ ਦੇ ‘ਆਪ’ ਪੰਚਾਇਤ ਮੈਂਬਰ ਗੁਰਸੇਵਕ ਸਿੰਘ (Panchayat Member Gursewak Singh) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਰਨਾਲਾ ਦੇ ਰਾਜਗੜ੍ਹ ਪਿੰਡ ਵਿੱਚ ਗਲੀ ਦੇ ਕੰਮ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ । ਇਹ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਆਮ ਆਦਮੀ ਪਾਰਟੀ ਵਿੱਚ ਸਰਗਰਮ ਪਿੰਡ ਦੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਸਰਕਾਰੀ ਦਬਾਅ ਪਾ ਕੇ ਧਨੌਲਾ ਥਾਣੇ ਦੇ ਇੰਚਾਰਜ ਐਸ. ਐਚ. ਓ. ਲਖਵੀਰ ਸਿੰਘ ਨੂੰ ਮੌਕੇ `ਤੇ ਬੁਲਾਇਆ ।

ਅਣਉਚਿਤ ਵਿਵਹਾਰ ਕਾਰਨ ਕੀਤਾ ਗਿਆ ਐਸ. ਐਚ. ਓ. ਮੁਅੱਤਲ

ਐਸ. ਐਚ. ਓ. ਲਖਬੀਰ ਸਿੰਘ (S. H. O. Lakhbir Singh) `ਤੇ ਦੂਜੀ ਧਿਰ ਦੀਆਂ ਪਰਿਵਾਰਕ ਮੈਂਬਰਾਂ ਅਤੇ ਔਰਤਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਸੀ । ਬਰਨਾਲਾ ਪੁਲਿਸ ਨੇ ਐਸ. ਐਚ. ਓ. ਲਖਵੀਰ ਸਿੰਘ ਨੂੰ ਉਸ ਦੇ ਅਣਉਚਿਤ ਵਿਵਹਾਰ ਕਾਰਨ ਮੁਅੱਤਲ ਕਰ ਦਿੱਤਾ ਹੈ । ਪੰਚਾਇਤ ਮੈਂਬਰ ਗੁਰਸੇਵਕ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਧਨੌਲਾ ਪੁਲਸ ਸਟੇਸ਼ਨ ਦੇ ਐਸ. ਐਚ. ਓ. ਲਖਵੀਰ ਸਿੰਘ ਨੂੰ ਬਰਨਾਲਾ ਪੁਲਸ ਅਧਿਕਾਰੀਆਂ ਨੇ ਮੁਅੱਤਲ ਕਰ ਦਿੱਤਾ ਹੈ ।