ਜੈਪੁਰ, 29 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਨਾਗੌਰ ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕੀਤੇ ਜਾਣ ‘ਤੇ ਅਧਿਆਪਕ ‘ਤੇ ਕੇਸ ਦਰਜ (Case registered) ਕੀਤਾ ਹੈ ।
ਕੌਣ ਹੈ ਇਹ ਅਧਿਆਪਕ
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਨਾਗੌਰ ਜਿਲ੍ਹੇ ਦੇ ਇਕ ਸਕੂਲ ਸੁਆਮੀ ਵਿਵੇਕਾਨੰਦ ਵਿਚ ਜੋ ਇਕ ਅਧਿਆਪਕ ਵਲੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ (Beating) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਅਧਿਆਪਕ ਦੀ ਪਛਾਣ ਜਗਦੀਸ਼ ਭੋਰਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅਧਿਆਪਕ ਵਲੋਂ ਇਸ ਕੁੱਟਮਾਰ ਕੀਤੇ ਜਾਣ ਸਬੰਧੀ ਦੱਸਣ ਤੋਂ ਰੋਕਣ ਲਈ ਧਮਕੀ ਵੀ ਦਿੱਤੀ ਗਈ ਸੀ ।
ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਪ੍ਰਾਪਤ ਸੂਚਨਾ ਮੁਤਾਬਕ ਵਿਦਿਆਰਥੀ ਦੇ ਪਿਤਾ ਗੋਰਧਨ ਰਾਮ ਪ੍ਰਜਾਪਤ ਵਲੋਂ ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਦੇ ਆਧਾਰ ‘ਤੇ ਨਾਬਾਲਗ ਵਿਦਿਆਰਥੀ (Minor student) ਦੀ ਡੰਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਤੇ ਅਧਿਆਪਕ ਵਿਰੁੱਧ ਧਾਰਾ 115 (2) (ਜਾਣ-ਬੁੱਝ ਕੇ ਸੱਟ ਪਹੁੰਚਾਉਣ) 126 (2) (ਗਲਤ ਤਰੀਕੇ ਨਾਲ ਰੋਕਣਾ) ਅਤੇ 351 (2) (ਅਧਰਾਧਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਕਿਸ ਕਾਰਨ ਕੀਤੀ ਗਈ ਅਧਿਆਪਕ ਵਲੋਂ ਵਿਦਿਆਰਥੀ ਦੀ ਕੁੱਟਮਾਰ
ਉਪਰੋਕਤ ਸਕੂਲ ਵਿਚ ਜੋ ਇਕ ਨਾਬਾਲਗ ਵਿਦਿਆਰਥੀ ਦੀ ਸਕੂਲ ਦੇ ਹੀ ਅਧਿਆਪਕ ਵਲੋਂ ਬੇਰਹਿਮੀ ਨਾਲ ਡੰਡੇ ਨਾਲ ਕੁਟਮਾਰ ਕੀਤੀ ਗਈ ਹੈ ਦਾ ਮੁੱਖ ਕਾਰਨ ਵਿਦਿਆਰਥੀ ਆਪਣੀ ਨੋਟਬੁੱਕ ਘਰ ਭੁੱਲ ਗਿਆ ਸੀ ਪਰ ਜਦੋਂ ਅਧਿਆਪਕ ਵਲੋਂ ਵਿਦਿਆਰਥੀ ਤੋਂ ਮੰਗੀ ਗਈ ਨੋਟਬੁੱਕ ਘਰ ਭੁੱਲਣ ਬਾਰੇ ਦੱਂਸਿਆ ਗਿਆ ਤਾਂ ਅਧਿਆਪਕ ਨੇ ਤੁਰੰਤ ਗੁੱਸੇ ਵਿਚ ਆਉਂਦਿਆਂ ਵਿਦਿਆਰਥੀ ਦੀ ਕੁਟਮਾਰ ਕਰ ਦਿੱਤੀ ।








