ਕੇਰਲ `ਚ ਪਤੀ ਵਲੋਂ ਪਤਨੀ ਨੂੰ ਫ਼ੋਨ `ਤੇ `ਤਿੰਨ ਤਲਾਕ` ਦੇਣ ਤੇ ਮਾਮਲਾ ਦਰਜ

ਕੋਚੀ, 25 ਫਰਵਰੀ 2026 : ਕੇਰਲ (Kerala) ਦੇ ਅਲਾਪੁਝਾ ਨਿਵਾਸੀ ਇਕ ਵਿਅਕਤੀ ਦੇ ਖਿ਼ਲਾਫ ਫ਼ੋਨ `ਤੇ ਪਤਨੀ ਨੂੰ ਤਿੰਨ ਤਲਾਕ (Triple divorce) ਦੇਣ ਅਤੇ ਉਸ ਨਾਲ ਬੇਰਹਿਮੀ ਕਰਨ ਦੇ ਦੋਸ਼ ਹੇਠ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਇਹ ਮਾਮਲਾ ਮੂਵਤੂਪੁਝਾ ਪੁਲਸ ਥਾਣੇ `ਚ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 85 ਤਹਿਤ ਦਰਜ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਐੱਫ. ਆਈ. ਆਰ. `ਚ ਮੁਸਲਿਮ ਔਰਤ (ਵਿਆਹ `ਤੇ ਅਧਿਕਾਰਾਂ ਦੀ ਸੁਰੱਖਿਆ) ਐਕਟ- 2019 ਦੀ ਧਾਰਾ 3 ਅਤੇ 4 ਵੀ ਜੋੜੀ ਗਈ ਹੈ, ਜੋ ਤਿੰਨ ਤਲਾਕ (ਤਲਾਕ-ਏ-ਬਿੱਦਤ) ਨੂੰ ਅਮਾਨਵੀ ਅਤੇ ਗੈਰ-ਕਾਨੂੰਨੀ ਬਣਾਉਂਦੀ ਹੈ ਅਤੇ ਸਜ਼ਾ ਦੀ ਵਿਵਸਥਾ ਕਰਦੀ ਹੈ ।

ਕੌਣ ਹੈ ਇਹ ਵਿਅਕਤੀ

ਪਤਨੀ ਨੂੰ ਫੋਨ ਤੇ ਹੀ ਤਿੰਨ ਤਲਾਕ ਦੇਣ ਵਾਲੇ ਮੁਲਜ਼ਮ ਦੀ ਪਛਾਣ ਸੁਹੈਲ ਵਜੋਂ ਹੋਈ ਹੈ, ਜੋ ਅਲਾਪੁਝਾ ਜਿ਼ਲੇ ਦੇ ਕਾਰਤਿਕਪੱਲੀ ਤਾਲੁਕ ਦਾ ਨਿਵਾਸੀ ਹੈ । ਪੁਲਸ (Police) ਨੇ ਦੱਸਿਆ ਕਿ ਜੋੜੇ ਨੇ 18 ਸਤੰਬਰ-2016 ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ ਅਤੇ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਸਨ ।