ਚੇਨਈ, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) ਵਿਖੇ ਅਪੈ੍ਲ ਮਹੀਨੇ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਨਿਗਰਾਨ ਟੀਮਾਂ ਵਲੋਂ ਨਕਦੀ ਤੇ ਸਮਾਨ ਜਬਤ (Seizure of cash and goods) ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕਿੰਨੇ ਕਰੋੜ ਦੀ ਨਗਦੀ ਤੇ ਸਮਾਨ ਕੀਤਾ ਗਿਆ ਹੈ ਜ਼ਬਤ
ਤਾਮਿਲਨਾਡੂ `ਚ 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਉੱਡਣ ਦਸਤਿਆਂ (Flying squads) ਅਤੇ ਨਿਗਰਾਨ ਟੀਮਾਂ ਨੇ ਸੂਬੇ ਭਰ `ਚ ਹੁਣ ਤੱਕ 28.23 ਕਰੋੜ ਰੁਪਏ ਦੀ ਨਕਦੀ ਅਤੇ ਸਾਮਾਨ ਜ਼ਬਤ ਕੀਤਾ ਹੈ । ਤਾਮਿਲਨਾਡੂ ਦੀ ਮੁੱਖ ਚੋਣ ਅਧਿਕਾਰੀ (Chief Electoral Officer) ਅਰਚਨਾ ਪਟਨਾਇਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਚੋਣ ਕਮਿਸ਼ਨ ਨੇ ਤਾਮਿਲਨਾਡੂ ਚੋਣਾਂ ਲਈ ਜਨਰਲ, ਪੁਲਸ ਅਤੇ ਖਰਚਾ ਨਿਗਰਾਨ ਟੀਮਾਂ ਸਮੇਤ ਕੁੱਲ 321 ਨਿਗਰਾਨ ਟੀਮਾਂ ਗਠਿਤ ਕੀਤੀਆਂ ਹਨ ।
ਤਾਮਿਲਨਾਡੂ ਮੁੱਖ ਚੋਣ ਅਧਿਕਾਰੀ ਨੇ ਕੀ ਆਖਿਆ
ਅਰਚਨਾ ਪਟਨਾਇਕ (Archana Patnaik) ਨੇ ਇੱਥੇ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਤਾਮਿਲਨਾਡੂ ਵਿਚ ਲਾਗੂ ਚੋਣ ਖਰਚ ਨਿਗਰਾਨੀ ਅਤੇ ਲਾਗੂ ਕਰਨ ਦੇ ਉਪਾਵਾਂ ਦਾ ਹਵਾਲਾ ਦਿੱਤਾ । ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਚੋਣ ਖਰਚੇ ਦੀ ਡੂੰਘਾਈ ਨਾਲ ਨਿਗਰਾਨੀ ਅਤੇ ਹਿਸਾਬ-ਕਿਤਾਬ ਰੱਖਣ ਦਾ ਮੁੱਖ ਮਕਸਦ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਲਈ ਨਿਰਪੱਖਤਾ ਯਕੀਨੀ ਬਣਾਉਣਾ ਹੈ, ਚਾਹੇ ਉਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਹੋਣ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹੋਣ ।










