ਸ੍ਰੀਨਗਰ, 21 ਸਤੰਬਰ 2026 : ਸੀ. ਬੀ. ਆਈ. (C. B. I.) ਵਲੋਂ ਜੰਮੂ-ਕਸ਼ਮੀਰ `ਚ ਰਿਸ਼ਵਤਖੋਰੀ ਦੇ ਮਾਮਲੇ `ਚ ਇਕ ਸਬ-ਡਵੀਜ਼ਨਲ ਖੇਤੀਬਾੜੀ ਅਧਿਕਾਰੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।
ਕੀ ਆਖਿਆ ਅਧਿਕਾਰੀਆਂ ਨੇ
ਅਧਿਕਾਰੀਆਂ ਨੇ ਕਿਹਾ ਕਿ ਸਿਕਾਇਤਕਰਤਾ (Complainant) ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਰਾਜਨ ਸ਼ਰਮਾ ਨੇ ਏਕੀਕ੍ਰਿਤ ਖੇਤੀਬਾੜੀ ਵਿਕਾਸ ਪ੍ਰੋਗਰਾਮ ਅਧੀਨ ਸਬਸਿਡੀ ਜਾਰੀ ਕਰਨ ਦੇ ਬਦਲੇ ਉਸ ਤੋਂ 35 ਹਜ਼ਾਰ ਰੁਪਏ ਦੀ ਰਿਸ਼ਵਤ (Bribe) ਮੰਗੀ ਹੈ । ਰਾਜਨ ਸ਼ਰਮਾ ਨੇ ਸਿਕਾਇਤਕਰਤਾ ਨੂੰ ਰਿਸ਼ਵਤ ਦੀ ਰਕਮ ਖੇਤੀਬਾੜੀ ਵਿਸਥਾਰ ਸਹਾਇਕ ਅਭਿਲਾਸ਼ੀ ਸ਼ਰਮਾ ਜਾਂ ਇਕ ਹੋਰ ਵਿਅਕਤੀ ਅਸ਼ੋਕ ਕੁਮਾਰ ਨੂੰ ਸੌਂਪਣ ਲਈ ਕਿਹਾ ਸੀ ।
ਰਿਸ਼ਵਤ ਲੈਂਦਿਆਂ ਕੀਤਾ ਸੀ ਸੀ. ਬੀ. ਆਈ. ਨੇ ਗ੍ਰਿਫ਼ਤਾਰ
ਸਿ਼ਕਾਇਤ ਦੇ ਆਧਾਰ `ਤੇ ਸੀ. ਬੀ. ਆਈ. ਨੇ ਕੇਸ ਦਰਜ (Case registered) ਕੀਤਾ ਤੇ ਜਾਲ ਵਿਛਾਇਆ । ਸਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਉਕਤ 2 ਵਿਅਕਤੀਆਂ ਨੂੰ ਰੰਗੇ ਹੱਥੀਂ ਫੜ ਲਿਆ । ਰਾਜਨ ਸ਼ਰਮਾ ਨੂੰ ਬਾਅਦ `ਚ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ।








