ਚੰਡੀਗੜ੍ਹ, 25 ਜੁਲਾਈ 2026 : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਪ੍ਰਸਾਰ ਭਾਰਤੀ ਦੇ ਐਕਸੀਅਨ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਐਕਸੀਅਨ
ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਜੋ ਪ੍ਰਸਾਰ ਭਾਰਤੀ ਦੇ ਐਕਸੀਅਨ (Prasar Bharati’s exen) ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਰਾਏ ਸਿੰਘ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਅਧਿਕਾਰੀ ਨੂੰ ਜਦੋਂ ਪਕੜਿਆ ਗਿਆ ਤਾਂ ਉਹ ਸਿ਼ਕਾਇਤਕਰਤਾ ਵਲੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਪ੍ਰਾਪਤ ਕਰ ਰਿਹਾ ਸੀ ।
ਰਿਸ਼ਵਤ ਮੰਗਣ ਵਾਲੇ ਦੀ ਰਿਕਾਰਡਿੰਗ ਵੀ ਕੀਤੀ ਸੀ ਏਜੰਸੀ ਨੇ
ਸੀ. ਬੀ. ਆਈ. ਨੇ ਪੈਸੇ ਮੰਗਣ ਦੀ ਸਿ਼ਕਾਇਤ ਦੀ ਪੁਸ਼ਟੀ ਕਰਨ ਲਈ ਆਪਣੇ ਇੱਕ ਸਬ-ਇੰਸਪੈਕਟਰ ਨੂੰ ਵੈਰੀਫਿਕੇਸ਼ਨ ਅਧਿਕਾਰੀ ਨਿਯੁਕਤ ਕੀਤਾ ਸੀ । ਮੁਲਜ਼ਮ ਅਧਿਕਾਰੀ ਦੀ ਸਿਕਾਇਤਕਰਤਾ (Complainant) ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਹੋਈ, ਜਿਸ ਵਿੱਚ ਦੋਵਾਂ ਧਿਰਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸਪੱਸ਼ਟ ਹੋਈ । ਸਿ਼ਕਾਇਤ ਸਹੀ ਪਾਏ ਜਾਣ ਤੋਂ ਬਾਅਦ ਸੀ. ਬੀ. ਆਈ. ਨੇ ਐਕਸੀਅਨ ਰਾਏ ਸਿੰਘ ਖਿ਼ਲਾਫ਼ ਮਾਮਲਾ ਦਰਜ (Case registered) ਕਰਕੇ ਉਸ ਨੂੰ ਫੜਨ ਲਈ ਜਾਲ ਵਿਛਾਇਆ ।
ਕੀ ਦੱਸਿਆ ਸਿ਼ਕਾਇਤਕਰਤਾ ਠੇਕੇਦਾਰ ਨੇ
ਗ੍ਰਿਫ਼ਤਾਰੀ ਦੇ ਨਾਲ ਹੀ ਸੀ. ਬੀ. ਆਈ. ਦੀਆਂ ਟੀਮਾਂ ਨੇ ਮੁਲਜ਼ਮ ਦੇ ਦਫ਼ਤਰ, ਘਰ ਅਤੇ ਹੋਰ ਠਿਕਾਣਿਆਂ `ਤੇ ਛਾਪੇਮਾਰੀ ਕਰਕੇ ਤਲਾਸ਼ੀ ਅਭਿਆਨ ਚਲਾਇਆ । ਸਿ਼ਕਾਇਤਕਰਤਾ ਠੇਕੇਦਾਰ ਨੇ ਦੱਸਿਆ ਕਿ ਪ੍ਰਸਾਰ ਭਾਰਤੀ ਵਿੱਚ ਉਸ ਦੇ ਲੱਖਾਂ ਰੁਪਏ ਦੇ ਬਿੱਲ ਬਕਾਇਆ ਸਨ । ਬਿੱਲਾਂ ਨੂੰ ਮੌਜੂਦਾ ਐਕਸੀਅਨ ਰਾਏ ਸਿੰਘ ਦੁਆਰਾ ਪਾਸ ਕੀਤਾ ਜਾਣਾ ਸੀ, ਜੋ ਇੱਥੇ ਸਹਾਇਕ ਇੰਜੀਨੀਅਰ ਦੇ ਅਹੁਦੇ `ਤੇ ਤਾਇਨਾਤ ਹੈ ਅਤੇ ਉਸ ਨੂੰ ਐਕਸੀਅਨ. ਦਾ ਵਾਧੂ ਚਾਰਜ ਦਿੱਤਾ ਗਿਆ ਸੀ ।









