ਚੰਡੀਗੜ੍ਹ, 16 ਅਕਤੂਬਰ 2025 : ਸੀ. ਬੀ. ਆਈ. (C. B. I.) ਦੀ ਟੀਮ ਨੇ ਅੱਜ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਦਫ਼ਤਰ ‘ਤੇ ਛਾਪਾ ਮਾਰਿਆ । ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਰਿਸ਼ਵਤ ਦੇ ਮਾਮਲੇ ਵਿੱਚ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (DIG Harcharan Singh Bhullar) ਨੂੰ ਗ੍ਰਿਫ਼ਤਾਰ ਕੀਤਾ ਹੈ ।
ਸੀ. ਬੀ. ਆਈ. ਵੱਲੋਂ ਡੀ. ਆਈ. ਜੀ. ਰੋਪੜ ਰੇਂਜ ਗ੍ਰਿਫ਼ਤਾਰ
ਸੂਤਰਾਂ ਅਨੁਸਾਰ ਉਨ੍ਹਾਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿੰਨੀ ਰਿਸ਼ਵਤ ਲਈ ਗਈ, ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ । ਸੂਤਰ ਦੱਸਦੇ ਹਨ ਕਿ ਸੀ. ਬੀ. ਆਈ. ਨੇ ਟਰੈਪ ਲਗਾ ਕੇ (ਜਾਲ ਵਿਛਾ ਕੇ) ਡੀ. ਆਈ. ਜੀ. ਹਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ।










