Patiala Help Club Logo

ਸੀ. ਬੀ. ਆਈ. ਪਹੁੰਚੀ ਸਬੂਤ ਇਕੱਠੇ ਕਰਨ ਲਈ ਮੈਡੀਕਲ ਸਟੋਰ ਦੇ ਮਲਬੇ ਕੋਲ

ਮਾਨਸਾ, 4 ਨਵੰਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਚ ਪਰਵਿੰਦਰ ਝੋਟਾ (Parvinder Jhota) ਦੇ ਕਤਲ ਮਾਮਲੇ ਦੇ ਸਬੂਤ ਲੱਭਣ ਲਈ ਸੀ. ਬੀ. ਆਈ. ਵਲੋਂ ਮੈਡੀਕਲ ਸਟੋਰ ਦੇ ਕੋਲ ਪਏ ਮਲਬੇ ਕੋਲ ਪਹੁੰਚ ਗਈ ਹੈ ।

ਸੀ. ਬੀ. ਆਈ. ਨੇ ਕੀਤਾ ਮਲਬਾ ਹਟਾਉਣਾ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ ਦੀ ਟੀਮ ਵਲੋਂ ਅੱਜ ਜਾਂਚ ਦਾ ਦਾਇਰਾ ਅੱਗੇ ਵਧਾਉਂਦਿਆਂ ਸਥਾਨਕ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਰੇਲਵੇ ਕਰਾਸਿੰਗ ਦੇ ਨੇੜੇ ਸਥਿਤ ਮੈਡੀਕਲ ਸਟੋਰ (Medical Store) ਤੋਂ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ।

ਕਿਸ ਕਾਰਨ ਹਟਾਇਆ ਜਾ ਰਿਹਾ ਹੈ ਮਲਬਾ

ਪ੍ਰਾਪਤ ਸੂਚਨਾ ਮਲਬਾ ਸਾਫ਼ ਕਰਨ ਲਈ ਜਿਥੇ ਜੇ. ਸੀ. ਬੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਹੀ ਸੀ. ਬੀ. ਆਈ. (C.B.I.) ਅਧਿਕਾਰੀਆਂ ਨੂੰ ਸ਼ੱਕ ਹੈ ਕਿ ਘਟਨਾ ਨਾਲ ਸਬੰਧਤ ਬਹੁਤ ਸਾਰੇ ਸੁਰਾਗ ਅਤੇ ਸਬੂਤ ਮਲਬੇ ਦੇ ਹੇਠਾਂ ਲੁਕੇ ਹੋ ਸਕਦੇ ਹਨ, ਜੋ ਕਤਲ ਦੇ ਭੇਤ ਨੂੰ ਖੋਲ੍ਹਣ ਵਿਚ ਮਦਦ ਕਰ ਸਕਦੇ ਹਨ । ਜਾਣਕਾਰੀ ਮੁਤਾਬਕ ਉਕਤ ਸਮੁੱਚੀ ਪ੍ਰਕਿਰਿਆ ਸੀਨੀਅਰ ਸੀ. ਬੀ. ਆਈ. ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ ।

ਪਰਵਿੰਦਰ ਝੋਟਾ ਦੇ ਪਿਤਾ ਨੇ ਮੌਕੇ ‘ਤੇ ਪਹੁੰਚੇ ਕੀ ਨਾਰਾਜਗੀ ਪ੍ਰਗਟਾਈ

ਕਾਰਵਾਈ ਦੀ ਜਾਣਕਾਰੀ ਮਿਲਣ ‘ਤੇ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਵੀ ਮੌਕੇ ‘ਤੇ ਪਹੁੰਚੇ । ਭੀਮ ਸਿੰਘ (Bhim Singh) ਨੇ ਐਸ. ਐਸ. ਪੀ. ਦੀ ਗੈਰ-ਹਾਜ਼ਰੀ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ । ਕਾਰਵਾਈ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੁਲਸ ਪ੍ਰਸ਼ਾਸਨ ਨੇ ਰੇਲਵੇ ਕਰਾਸਿੰਗ ਦੇ ਨੇੜੇ ਸਥਿਤ ਦੁਕਾਨ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ । ਲੋਕਾਂ ਦੀ ਆਵਾਜਾਈ ਨੂੰ ਰੋਕਣ ਅਤੇ ਜਾਂਚ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੇ ਵਿਘਨ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਅਤੇ ਸੀਨੀਅਰ ਅਧਿਕਾਰੀ ਘਟਨਾ ਸਥਾਨ ‘ਤੇ ਤਾਇਨਾਤ ਕੀਤੇ ਗਏ ਹਨ ।

Advertisement

punjab hockey