ਮਾਨਸਾ, 21 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਵਿਖੇ ਵਾਪਰੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਸੀ. ਬੀ. ਆਈ. (C.B.I.) ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।
ਸੀ. ਬੀ. ਆਈ. ਨੇ ਸੱਦਿਆ ਸੀ ਝੋਟਾ ਦੇ ਪਿਤਾ ਨੂੰ
ਮਿਲੀ ਜਾਣਕਾਰੀ ਅਨੁਸਾਰ ਪੰਜ ਮੈਂਬਰਾਂ ‘ਤੇ ਆਧਾਰਤ ਸੀ. ਬੀ. ਆਈ. ਟੀਮ ਜਿਸ ਦੀ ਅਗਵਾਈ ਇਕ ਡੀ. ਐਸ. ਪੀ. ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾ ਰਹੀ ਹੈ ਦੀ ਅਗਵਾਈ ਵਾਲੀ ਟੀਮ ਦੇ ਅਧਿਕਾਰੀਆਂ ਵਲੋਂ ਅੱਜ ਜਦੋਂ ਰੈਸਟ ਹਾਊਸ ਵਿਖੇ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਪਿਤਾ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ ਤਾਂ ਉਨ੍ਹਾਂ ਦੇੇ ਉਥੇ ਨਾ ਪਹੁੰਚਣ ਤੇ ਫਿਰ ਖੁਦ ਸੀ. ਬੀ. ਆਈ. ਅਧਿਕਾਰੀਆਂ ਵਲੋਂ ਪਰਵਿੰਦਰ ਝੋਟੇ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਂਛ ਸ਼ੁੁਰੂ ਕੀਤੀ ਗਈ ।
ਕਿੰਨਾਂ ਸਮਾਂ ਬਿਤਾਇਆ ਗਿਆ ਟੀਮ ਵਲੋਂ
ਪ੍ਰਾਪਤ ਸੂਚਨਾ ਮੁਤਾਬਕ ਸੀ. ਬੀ. ਆਈ. ਟੀਮ ਦੇ ਅਧਿਕਾਰੀਆਂ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਘਰ ਪਹੁੰਚ ਕੇ ਜਿਥੇ ਘਰ ਨੂੰ ਅੰਦਰੋਂ ਬੰਦ ਕਰ ਲਿਆ ਗਿਆ, ਉਥੇ ਟੀਮ ਵਲੋਂ ਇਸ ਦੌਰਾਨ ਕਰੀਬ 15-20 ਮਿੰਟਾਂ ਤੱਕ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਅਤੇ ਕੋਈ ਜਾਣਕਾਰੀ ਸਾਂਝੀ ਨਾ ਕਰਦਿਆਂ ਉਥੋਂ ਵਾਪਸ ਚਲੀ ਗਈ ।
ਕੀ ਸੀ. ਬੀ. ਆਈ. ਕਰੇਗੀ ਘਟਨਾ ਵਾਲੀ ਥਾਂ ਦਾ ਦੌਰਾ
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੀ. ਬੀ. ਆਈ. ਵਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਾਵੇ ਅਤੇ ਟੀਮ ਵਲੋੋਂ ਝੋਟਾ ਨੂੰ ਜਾਨੋਂ ਮਾਰਨ ਵਾਲੇ ਅਸ਼ਵਨੀ ਕੁਮਾਰ ਦੇ ਘਰ ਦਾ ਦੌਰਾ ਕਰਨ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੇ ਜਾਣ ਦੀਆਂ ਵੀ ਸੰਭਾਵਨਾਵਾਂ ਹਨ ।








