Patiala Help Club Logo

ਸੀ. ਬੀ. ਆਈ. ਟੀਮ ਨੇ ਕੀਤੀ ਮਾਨਸਾ ਵਿਖੇ ਬਿਪਨ ਕੁਮਾਰ ਦੇ ਘਰ ਦੀ ਜਾਂਚ

ਮਾਨਸਾ, 22 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਕਾਤਲ ਨੂੰ ਪਨਾਹ ਦੇਣ ਵਾਲੇ ਬਿਪਨ ਕੁਮਾਰ ਦੇ ਘਰ ਅੱਜ ਸੀ. ਬੀ. ਆਈ. ਟੀਮ (CBI Team) ਵਲੋਂ ਜਾਂਚ ਕੀਤੀ ਗਈ ਹੈ ।

ਬਿਪਨ ਦੇ ਘਰ ਪਹੁੰਚ ਕੇ ਕੀ ਜਾਂਚ ਕੀਤੀ ਗਈ ਸੀ. ਬੀ. ਆਈ. ਵਲੋਂ

ਮਿਲੀ ਜਾਣਕਾਰੀ ਮੁਤਾਬਕ ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਨੂੰ ਜਿਸ ਵਿਅਕਤੀ ਵਲੋਂ ਪਨਾਹ ਦਿੱਤੀ ਗਈ ਦੇ ਘਰ ਪਹੁੰਚੀ ਸੀ. ਬੀ. ਆਈ. ਟੀਮ ਵਲੋਂ ਜੋ ਘਰ ਦੀ ਜਾਂਚ (Home Inspection) ਕੀਤੀ ਗਈ ਹੈ ਦੌੌਰਾਨ ਕੀ-ਕੀ ਜਾਂਚਿਆ ਗਿਆ ਹੈ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ । ਦੱਸਣਯੋਗ ਹੈ ਕਿ ਝੋਟੇ ਦੇ ਕਤਲ ਤੋਂ ਬਾਅਦ ਬਿਪਨ ਕੁਮਾਰ (Bipan Kumar) ਹੀ ਉਹ ਵਿਅਕਤੀ ਹੈ ਜੋ ਅਸ਼ਵਨੀ ਕੁਮਾਰ ਨੂੰ ਆਪਣੇ ਨਾਲ ਲੈ ਲਿਆ ਗਿਆ ਸੀ ।

ਬਿਪਨ ਕੁਮਾਰ ਹੈ ਪਹਿਲਾਂ ਤੋਂ ਹੀ ਗ੍ਰਿਫਤ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜਿਸ ਬਿਪਨ ਕੁਮਾਰ ਵਲੋਂ ਅਸ਼ਵਨੀ ਕੁਮਾਰ ਨੂੰ ਪਨਾਹ ਦਿੱਤੀ ਗਈ ਸੀ ਤੇ ਜਿਸਦੇ ਘਰ ਦੀ ਹੁਣ ਸੀ. ਬੀ. ਆਈ. ਵਲੋਂ ਜਾਂਚ ਕੀਤੀ ਗਈ ਹੈ ਉਹ ਪਹਿਲਾਂ ਤੋਂ ਹੀ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਚਲਦਿਆਂ ਪੁਲਸ ਦੀ ਗ੍ਰਿਫ਼ਤ ਵਿਚ ਹੈ ਤੇ ਜੇਲ ਵਿਚ ਬੰਦ ਹੈ ।

Advertisement