Patiala Help Club Logo

ਸੀ. ਬੀ. ਐਸ. ਈ. ਨੇ ਵਿਦਿਆਰਥੀਆਂ ਦੀ ਵਿਸ਼ਾ ਯੋਜਨਾ ਵਿਚ ਕੀਤੀ ਤਬਦੀਲੀ

ਨਵੀਂ ਦਿੱਲੀ, 30 ਅਕਤੂਬਰ 2026 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (Central Board of Secondary Education) ਵਲੋਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਸ਼ਾ ਯੋਜਨਾ ਵਿਚ ਤਬਦੀਲੀ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ ।

ਕੀ ਹੈ ਇਹ ਵਿਸ਼ਾ ਤਬਦੀਲੀ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਐਸ. ਆਈ. ਜਿਸ ਵਲੋਂ 9ਵੀਂ ਅਤੇ 10ਵੀਂ ਜਮਾਤ (9th and 10th Class) ਦੇ ਵਿਦਿਆਰਥੀਆਂ ਦੀ ਜੋ ਵਿਸ਼ਾ ਯੋਜਨਾ ਵਿਚ ਤਬਦੀਲੀ ਕੀਤੀ ਗਈ ਹੈ ਦੇ ਮੁਤਾਬਕ ਅਕਾਦਮਿਕ ਸੈਸ਼ਨ 2027-28 ਵਿਚ 10ਵੀਂ ਜਮਾਤ ਵਿਚ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਵਾਤਾਵਰਣ ਸਿੱਖਿਆ ਵਿਸ਼ਾ ਨਹੀਂ ਪੜ੍ਹਨਾ ਪਵੇਗਾ । ਦੱਸਣਯੋਗ ਹੈ ਕਿ ਇਸ ਵੇਲੇ 10ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਉੱਤੇ ਇਹ ਤਬਦੀਲੀਆਂ ਲਾਗੂ ਨਹੀਂ ਹੋਣਗੀਆਂ। ਉਨ੍ਹਾਂ ਲਈ ਪੁਰਾਣੀ ਵਿਸ਼ਾ ਯੋਜਨਾ ਹੀ ਜਾਰੀ ਰਹੇਗੀ ।

10ਵੀਂ ਬੋਰਡ ਦੀ ਪ੍ਰੀਖਿਆ ਲਈ ਕਿਹੜੇ ਪੰਜ ਵਿਸ਼ੇ ਹੋਣਗੇ ਲਾਜ਼ਮੀ

ਸਿੱਖਿਆ ਬੋਰਡ ਮੁਤਾਬਕ ਅਕਾਦਮਿਕ ਸੈਸ਼ਨ 2027-28 (Academic Session 2027-28) ਵਿਚ 10ਵੀਂ ਦੀ ਬੋਰਡ ਪ੍ਰੀਖਿਆ ਲਈ ਪੰਜ ਵਿਸ਼ੇ ਲਾਜ਼ਮੀ ਹੋਣਗੇ । ਇਨ੍ਹਾਂ ਵਿਚ ਪਹਿਲੀ ਭਾਸ਼ਾ (ਆਰ-1), ਦੂਜੀ ਭਾਸ਼ਾ (ਆਰ-2), ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਸ਼ਾਮਲ ਹਨ। ਇਸ ਤੋਂ ਇਲਾਵਾ, ਵਿਦਿਆਰਥੀ ਇਕ ਚੋਣਵਾਂ ਵਿਸ਼ਾ ਵੀ ਲੈ ਸਕਣਗੇ, ਇਸ ਲਈ 57 ਵਿਸ਼ਿਆਂ ਦੀ ਸੂਚੀ ਵਿੱਚੋਂ ਕਿਸੇ ਇਕ ਦੀ ਚੋਣ ਕੀਤੀ ਜਾ ਸਕਦੀ ਹੈ । ਵਿਦਿਆਰਥੀ ਚੋਣਵੇਂ ਉੱਨਤ ਗਣਿਤ, ਉੱਨਤ ਵਿਗਿਆਨ ਜਾਂ ਕਿੱਤਾਮੁਖੀ ਸਿੱਖਿਆ ਤਹਿਤ ਦਿੱਤੇ 22 ਹੁਨਰ ਵਿਸ਼ਿਆਂ ਵਿੱਚੋਂ ਕਿਸੇ ਇਕ ਨੂੰ ਵੀ ਚੁਣ ਸਕਣਗੇ ।

ਵਿਦਿਆਰਥੀ ਹੁਨਰ ਵਿਸਿ਼ਆਂ ਵਿਚੋਂ ਕਰ ਸਕਣਗੇ ਕਿਸੇ ਇਕ ਦੀ ਚੋਣ

ਸੀ. ਬੀ. ਐੱਸ. ਈ. ਨੇ ਕਿੱਤਾਮੁਖੀ, ਯਾਨੀ ਹੁਨਰ ਸਿੱਖਿਆ ਨੂੰ ਲਾਜ਼ਮੀ ਰੱਖਿਆ ਹੈ। ਇਸ ਤਹਿਤ ਵਿਦਿਆਰਥੀ ਹੁਨਰ ਵਿਕਾਸ ਵਿਸ਼ਾ ਜਾਂ ਬੋਰਡ ਵੱਲੋਂ ਨੋਟੀਫਾਈ ਕੀਤੇ 22 ਹੁਨਰ ਵਿਸਿ਼ਆਂ ਵਿੱਚੋਂ ਕਿਸੇ ਇਕ ਦੀ ਚੋਣ ਕਰ ਸਕਣਗੇ । ਹੁਨਰ ਵਿਕਾਸ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਦਾ ਮੁਲਾਂਕਣ ਸਕੂਲ ਪੱਧਰ ’ਤੇ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਲਈ ਬੋਰਡ ਪ੍ਰੀਖਿਆ ਨਹੀਂ ਦੇਣੀ ਪਵੇਗੀ। ਹਾਲਾਂਕਿ, 22 ਹੁਨਰ ਵਿਸ਼ਿਆਂ ਵਿੱਚੋਂ ਕਿਸੇ ਇਕ ਦੀ ਚੋਣ ਕਰਨ ਵਾਲਿਆਂ ਨੂੰ 10ਵੀਂ ਵਿਚ ਉਸ ਵਿਸ਼ੇ ਦੀ ਬੋਰਡ ਪ੍ਰੀਖਿਆ ਦੇਣੀ ਹੋਵੇਗੀ ।

Advertisement

punjab hockey