ਅੰਮ੍ਰਿਤਸਰ, 11 ਸਤੰਬਰ 2026 : ਸੈਂਟਰਲ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ (Central Bank of India Employees’ Union) ਅਤੇ ਸੈਂਟਰਲ ਬੈਂਕ ਆਫਿਸਰਜ ਯੂਨੀਅਨ ਚੰਡੀਗੜ੍ਹ ਜੋਨ ਦੀ ਅੰਮ੍ਰਿਤਸਰ ਇਕ ਵਿਸ਼ੇਸ਼ ਮੀਟਿੰਗ (Special Meeting) ਹੋਈ ।
ਕੀ ਫ਼ੈਸਲਾ ਕੀਤਾ ਗਿਆ ਮੀਟਿੰਗ ਵਿਚ
ਮਿਲੀ ਜਾਣਕਾਰੀ ਅਨੁਸਾਰ ਸੈਂਟਰਲ ਬੈਂਕ ਆਫ਼ ਇੰਡੀਆ ਐਂਪਲਾਇਜ਼ ਯੂਨੀਅਨ ਅਤੇ ਸੈਂਟਰਲ ਬੈਂਕ ਆਫ਼ੀਸਰਜ਼ ਯੂਨੀਅਨ ਚੰਡੀਗੜ੍ਹ ਜ਼ੋਨ ਦੀ ਅੰਮ੍ਰਿਤਸਰ `ਚ ਮੀਟਿੰਗ ਕੀਤੀ ਗਈ ਹੈ ਦੇ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਯੂਨੀਅਨ ਵਲੋਂ 28-29 ਤੇ 30 ਸਤੰਬਰ ਨੂੰ ਤਿੰਨ ਰੋਜ਼ਾ ਹੜ੍ਹਤਾਲ (Three-day strike) ਕੀਤੀ ਜਾਵੇਗੀ । ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ 26 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਹੜ੍ਹਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ।
ਕੀ ਆਖਿਆ ਯੂਨੀਅਨ ਆਗੂਆਂ ਨੇ
ਉਪਰੋਕਤ ਬੈਂਕ ਦੀ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ `ਤੇ ਸਰਕਾਰ ਲੋੜੀਂਦਾ ਧਿਆਨ ਨਹੀਂ ਦੇ ਰਹੀ ਹੈ । ਕਰਮਚਾਰੀਆਂ ਦੀਆਂ ਮੁੱਖ ਮੰਗਾਂ `ਚ ਬੈਂਕਾਂ `ਚ ਹਫ਼ਤੇ `ਚ ਸਿਰਫ਼ ਪੰਜ ਦਿਨ ਕੰਮ ਕਰਵਾਉਣਾ ਸ਼ਾਮਲ ਹੈ । ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਉਤਸ਼ਾਹ ਰਾਸ਼ੀ (ਇੰਸੈਂਟਿਵ) ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ ।








