Patiala Help Club Logo

ਪੰਜਾਬ ਵਿਜੀਲੈਂਸ ਦੇ ਰੀਡਰ ਸਮੇਤ 4 ਖਿ਼ਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ, 10 ਜੁਲਾਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਸੀ. ਬੀ. ਆਈ. ਵਲੋਂ ਪੰਜਾਬ ਵਿਜੀਲੈਂਸ ਦੇ ਰੀਡਰ ਸਮੇਤ ਚਾਰ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ (Chargesheet filed) ਕੀਤੀ ਗਈ ਹੈ ।

ਕਿਸ ਕਿਸ ਵਿਰੁੱਧ ਦਾਇਰ ਕੀਤੀ ਗਈ ਹੈ ਚਾਰਜਸ਼ੀਟ

ਮਿਲੀ ਜਾਣਕਾਰੀ ਅਨੁਸਾਰ ਸਟੇਟ ਟੈਕਸ ਅਫ਼ਸਰ ਨੂੰ ਕੇਸ ਵਿੱਚੋਂ ਬਾਹਰ ਕੱਢਣ ਦੇ ਨਾਂ `ਤੇ 13 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਜੋ ਸੀ. ਬੀ. ਆਈ. (C. B. I.) ਨੇ ਬੀਤੇ ਦਿਨੀਂ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਉਸ ਵਿਚ ਪੰਜਾਬ ਵਿਜੀਲੈਂਸ (Punjab Vigilance) ਦੇ ਡੀ. ਜੀ. ਪੀ. ਦੇ ਰੀਡਰ ਓ. ਪੀ. ਰਾਣਾ, ਮਲੋਟ ਨਿਵਾਸੀ ਪਿਓ-ਪੁੱਤ ਵਿਕਾਸ ਗੋਇਲ, ਰਾਘਵ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਅੰਕਿਤ ਵਾਧਵਾ ਨੂੰ ਦੋਸ਼ੀ ਬਣਾਇਆ ਹੈ । ਕਰੀਬ 500 ਪੇਜਾਂ ਦੀ ਚਾਰਜਸ਼ੀਟ ਵਿੱਚ ਸੀ. ਬੀ. ਆਈ. ਨੇ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਰਿਸ਼ਵਤਖੋਰੀ ਦੇ ਵੱਡੇ ਖੇਡ ਦਾ ਪਰਦਾਫਾਸ਼ ਕੀਤਾ ਹੈ । ਮਾਮਲੇ ਵਿੱਚ 16 ਜੁਲਾਈ ਤੋਂ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਉਨ੍ਹਾਂ ਖਿ਼ਲਾਫ਼ ਕੇਸ ਦੀ ਸੁਣਵਾਈ ਹੋਵੇਗੀ ।

ਕੀ ਸੀ ਪੂਰਾ ਮਾਮਲਾ

ਮਲੋਟ ਵਿੱਚ ਤਾਇਨਾਤ ਸਟੇਟ ਟੈਕਸ ਅਫ਼ਸਰ (State Tax Officer) ਅਮਿਤ ਕੁਮਾਰ ਨੇ ਸੀ. ਬੀ. ਆਈ. ਨੂੰ ਸਿ਼ਕਾਇਤ ਦਿੱਤੀ ਸੀ । ਅਮਿਤ ਦੀ ਸਿ਼ਕਾਇਤ ਵਿੱਚ ਕਿਹਾ ਗਿਆ ਸੀ ਕਿ ਰਾਘਵ ਅਤੇ ਵਿਕਾਸ ਉਨ੍ਹਾਂ ਨੂੰ ਇੱਕ ਝੂਠੇ ਕੇਸ ਵਿੱਚ ਫਸਾ ਕੇ ਰਿਸ਼ਵਤ ਦੀ ਮੰਗ ਕਰ ਰਹੇ ਸਨ । ਇਸ ਪੂਰੇ ਖੇਡ ਦਾ ਮਾਸਟਰਮਾਈਂਡ ਡੀ. ਜੀ. ਪੀ. ਵਿਜੀਲੈਂਸ ਦਾ ਰੀਡਰ ਓ. ਪੀ. ਰਾਣਾ ਸੀ, ਜਿਸ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ । ਸੀ. ਬੀ. ਆਈ. ਨੇ 11 ਮਈ ਨੂੰ ਜਾਲ ਵਿਛਾ ਕੇ ਮਲੋਟ ਨਿਵਾਸੀ ਪਿਓ-ਪੁੱਤ ਵਿਕਾਸ ਗੋਇਲ, ਰਾਘਵ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਅੰਕਿਤ ਵਾਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ ।

Advertisement