ਨਵੀਂ ਦਿੱਲੀ, 9 ਸਤੰਬਰ 2026 : ਰਾਸ਼ਟਰੀ ਜਾਂਚ ਏਜੰਸੀ (National Investigation Agency) ਵਲੋਂ ਅਮਰੀਕੀ ਨਾਗਰਿਕ ਮੈਥਿਊ ਏਰੋਨ ਵੈਨ ਡਾਇਕ ਸਮੇਤ 7 ਵਿਦੇਸ਼ੀ ਨਾਗਰਿਕਾਂ ਖਿਲਾਫ ਦੋਸ਼-ਪੱਤਰ ਦਾਇਰ (Chargesheet filed) ਕੀਤਾ ਗਿਆ ਹੈ ।
ਕੀ ਕਾਰਨ ਹੈ ਵਿਦੇਸ਼ੀ ਨਾਗਰਿਕਾਂ ਵਿਰੁੱਧ ਦੋਸ਼ ਪੱਤਰ ਦਾਇਰ ਕਰਨ ਦਾ
ਇਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ (Foreign citizens) `ਤੇ ਭਾਰਤ `ਚ ਘੁਸਪੈਠ ਕਰਨ ਤੇ ਇੱਥੇ ਰਹਿਣ ਦੇ ਦੋਸ਼ ਹਨ । ਹਾਲਾਂਕਿ ਭਾਰਤ `ਚ ਨਸਲੀ ਹਥਿਆਰਬੰਦ ਸਮੂਹਾਂ ਨਾਲ ਕਥਿਤ ਸਬੰਧਾਂ ਵਾਲੇ ਅੱਤਵਾਦੀ ਵਾਜ਼ਿਸ਼ ਮਾਮਲੇ `ਚ ਗ੍ਰਿਫਤਾਰੀ ਤੋਂ ਬਾਅਦ ਵੀ ਏਜੰਸੀ ਨੇ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਵਤੀਵਿਧੀਆਂ (ਰੋਕੂ) ਐਕਟ (ਯੂ. ਏ. ਪੀ. ਏ.) ਦੀਆਂ ਧਾਰਾਵਾਂ ਨਹੀਂ ਲਗਾਈਆਂ ਹਨ ।
ਕੌਣ ਕੌਣ ਹਨ ਇਹ ਵਿਦੇਸ਼ੀ ਨਾਗਰਿਕ
ਐੱਨ. ਆਈ. ਏ. ਨੇ 13 ਮਾਰਚ ਨੂੰ ਡਾਇਕ ਅਤੇ 6 ਯੂਕੇਨੀ ਨਾਗਰਿਕਾਂ ਕਾਮਿੰਸਕੀ ਵਿਕਟਰ, ਹਰਬਾ ਪੇਟਰੋ, ਸਲੀਵਿਆਕ ਤਾਰਾਸ, ਇਵਾਨ ਸੁਕਮਾਨੋਵਸਕੀ, ਸਟੇਫਨਕਿਵ ਮਾਰੀਅਨ ਅਤੇ ਹੋਂਚਾਰੁਕ ਮਕਸਿਮ ਨੂੰ ਗ੍ਰਿਫ਼ਤਾਰ ਕੀਤਾ ਸੀ । ਉਨ੍ਹਾਂ ਨੇ ਕਥਿਤ ਤੌਰ `ਤੇ ਮਿਆਂਮਾਰ ਤੋਂ ਮਿਜ਼ੋਰਮ ਸਰਹੱਦ ਦੇ ਰਸਤੇ ਭਾਰਤ `ਚ ਘੁਸਪੈਠ ਕੀਤੀ ਸੀ । ਦੋਸ਼ ਹੈ ਕਿ ਇਹ ਸਮੂਹ ਭਾੜੇ ਦੇ ਲੜਾਕਿਆਂ ਵਜੋਂ ਕੰਮ ਕਰ ਰਿਹਾ ਸੀ ।
ਕੀ ਦੱਸਿਆ ਏਜੰਸੀ ਨੇ ਅਦਾਲਤ ਨੂੰ
ਏਜੰਸੀ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਦੋਸ਼ੀਆਂ ਤੋਂ ਇਕ ਵੱਡੀ ਅੱਤਵਾਦੀ ਸਾਜਿ਼ਸ਼ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ `ਚ ਭਾਰਤ ਅਤੇ ਮਿਆਂਮਾਰ `ਚ ਨਸਲੀ ਹਥਿਆਰਬੰਦ ਸਮੂਹਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਡ੍ਰੋਨ ਦੀ ਸਿਖਲਾਈ ਦੇਣਾ ਸ਼ਾਮਲ ਹੈ ।








