Patiala Help Club Logo

ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਰਿਟਾਇਰਡ ਜਸਟਿਸ ਨੂੰ ਭੇਜਿਆ ਲੀਗਲ ਨੋਟਿਸ

ਚੰਡੀਗੜ੍ਹ, 22 ਅਗਸਤ 2026 : ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਲੋਂ ਰਿਟਾਇਰਡ ਜਸਟਿਸ ਨੂੰ ਇਕ ਲੀਗਲ ਨੋਟਿਸ (Legal Notice) ਭੇਜਿਆ ਗਿਆ ਹੈ ।

ਕਿਸ ਰਿਟਾਇਰਡ ਜਸਟਿਸ ਨੂੰ ਭੇਜਿਆ ਗਿਆ ਹੈ ਨੋਟਿਸ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਵਲੋਂ ਜੋ ਰਿਟਾਇਰਡ ਜਸਟਿਸ ਨੂੰ ਇਕ ਲੀਗਲ ਨੋਟਿਸ ਭੇਜਿਆ ਗਿਆ ਹੈ ਵਿਚ ਰਿਟਾਇਰਡ ਜਸਟਿਸ ਦੀ ਪਛਾਣ ਰਣਜੀਤ ਸਿੰਘ (Ranjit Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੋਟਿਸ ਵਿਚ ਆਖਿਆ ਗਿਆ ਹੈ ਕਿ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੋਟਿਸ ਦੇ 24 ਘੰਟਿਆਂ ਅੰਦਰ ਜਾਂ ਤਾਂ ਮੰਗਣ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਕਿਸ ਕਾਰਨ ਭੇਜਿਆ ਗਿਆ ਹੈ ਨੋਟਿਸ

ਪ੍ਰਾਪਤ ਸੂਚਨਾ ਮੁਤਾਬਕ ਡਾਕਟਰ ਗੁਰਪ੍ਰੀਤ ਕੌਰ ਵਲੋਂ ਜੋ ਰਿਟਾਇਰਡ ਜਸਟਿਸ (Retired Justice) ਰਣਜੀਤ ਸਿੰਘ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਦਾ ਮੁੱਖ ਕਾਰਨ ਰਿਟਾਇਰਡ ਜਸਟਿਸ ਰਣਜੀਤ ਸਿੰਘ ਵੱਲੋਂ ਉਹਨਾਂ ’ਤੇ ਇਕ ਮਾਮਲੇ ਵਿਚ 5 ਕਰੋੜ ਰੁਪਏ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਦੇ ਮਾਮਲੇ ਵਿਚ ਭੇਜਿਆ ਹੈ । ਦੱਸਣਯੋਗ ਹੈ ਕਿ ਜਸਟਿਸ (ਰਿਟਾ.) ਰਣਜੀਤ ਸਿੰਘ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਜੀ ਹਨ ।

Advertisement