Patiala Help Club Logo

ਲੁਧਿਆਣਾ ਵਿਚ ਸਵੀਮਿੰਗ ਪੂਲ ਵਿਚ ਨਹਾਉਣ ਗਏ ਬੱਚੇ ਦੀ ਹੋਈ ਮੌਤ

ਲੁਧਿਆਣਾ, 5 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਨਾਬਾਲਗ ਲੜਕੇ ਦੇ ਸਵੀਮਿੰਗ ਪੂਲ ਵਿਚ ਨਹਾਉਣ ਤੋਂ ਬਾਅਦ ਅਚਾਨਕ ਹੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸਵੀਮਿੰਗ ਪੂਲ ਵਿਚ ਨਹਾਉਣ ਤੋਂ ਬਾਅਦ ਪੂਲ ਦੇ ਕੰਢੇ ਤੇ ਬੈਠੇ ਜਿਸ 15 ਸਾਲਾ ਨਾਬਾਲਗ ਲੜਕੇ (Underage boys) ਦੀ ਮੌਤ ਹੋ ਗਈ ਹੈ ਦੀ ਪਛਾਣ ਵੰਸ਼ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵੰਸ਼ ਜਦੋਂ ਆਪਣੇ ਇੱਕ ਸਾਥੀ ਨਾਲ ਸਵਿਮਿੰਗ ਪੂਲ ਦੇ ਕੰਢੇ `ਤੇ ਬੈਠਾ ਸੀ ਤਾਂ ਉਦੋਂ ਹੀ ਅਚਾਨਕ ਉਸ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ ਅਤੇ ਉਹ ਲਗਾਤਾਰ ਆਪਣੇ ਸਰੀਰ ਨੂੰ ਖਿੱਚਣ ਲੱਗ ਪਿਆ ਤੇ ਛਾਤੀ ਵਿਚ ਦਰਦ (Chest pain) ਹੋਣ ਤੋਂ ਬਾਅਦ ਉਸਦੀ ਮੌਤ ਹੋ ਗਈ ।

ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਨਾਬਾਲਗ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੰਸ਼ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜ੍ਹਤ ਸੀ ਅਤੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਉਸਦਾ ਇਲਾਜ ਚੱਲ ਰਿਹਾ ਸੀ । ਉਕਤ ਬੱਚਾ ਬਿੰਦਰਾ ਕਲੋਨੀ (ਵਾਰਡ ਨੰਬਰ 87) ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰ ਵਿੱਚ ਇੱਕ ਛੋਟੀ ਭੈਣ ਹੈ । ਦੱਸਣਯੋਗ ਹੈ ਕਿ ਉਪਰੋਕਤ ਵਾਪਰੇ ਘਟਨਾਕ੍ਰਮ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ ।

Advertisement