Patiala Help Club Logo

ਸੀ. ਆਈ. ਐੱਸ. ਸੀ. ਈ. ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ਤੋਂ

ਨਵੀਂ ਦਿੱਲੀ, 11 ਨਵੰਬਰ 2026 : ਸੀ. ਆਈ. ਐੱਸ. ਸੀ. ਈ. (C. I. S. C. E.) ਦੀਆਂ ਬੋਰਡ ਪ੍ਰੀਖਿਆਵਾਂ ਲਈ ਸ਼ਡਿਊਲ ਦਾ ਲੰਘੇ ਦਿਨੀਂ ਐਲਾਨ ਕੀਤੇ ਜਾਣ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਕਦੋਂ ਹੋਣਗੀਆਂ

ਮਿਲੀ ਜਾਣਕਾਰੀ ਅਨੁਸਾਰ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ. ਆਈ. ਐੱਸ. ਸੀ. ਈ.) ਵਲੋਂ ਜੋ ਸਾਲ-2027 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ (Board Examinations) ਲਈ ਸ਼ਡਿਊਲ ਦਾ ਮੰਗਲਵਾਰ ਨੂੰ ਐਲਾਨ ਕੀਤਾ ਕੀਤਾ ਗਿਆ ਹੈ ਦੇ ਅਨੁਸਾਰ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਅਤੇ ਬਾਰਵੀਂ ਦੀਆਂ 9 ਫਰਵਰੀ ਤੋਂ ਸ਼ੁਰੂ ਹੋਣਗੀਆਂ ।

ਦੋਵੇਂ ਪ੍ਰੀਖਿਆਵਾਂ ਵਿਚ ਬੈਠਣਗੇ ਕੁੱਲ ਕਿੰਨੇ ਵਿਦਿਆਰਥੀ

ਕੁੱਲ 3,79,980 ਵਿਦਿਆਰਥੀ ਦੋਵੇਂ ਪ੍ਰੀਖਿਆਵਾਂ ਦੇਣਗੇ । 3106 ਮਾਨਤਾ ਪ੍ਰਾਪਤ ਸਕੂਲਾਂ ਦੇ 2,70,000 ਵਿਦਿਆਰਥੀ ਆਈ. ਸੀ. ਐੱਸ. ਈ. (10ਵੀਂ ਜਮਾਤ) ਪ੍ਰੀਖਿਆ ਲਈ ਬੈਠਣਗੇ, ਜਦੋਂ ਕਿ 1651 ਸਕੂਲਾਂ ਦੇ 1,10,000 ਤੋਂ ਵੱਧ ਵਿਦਿਆਰਥੀ ਆਈ. ਐੱਸ. ਸੀ. (12ਵੀਂ ਜਮਾਤ) ਦੀ ਪ੍ਰੀਖਿਆ ਲਈ ਬੈਠਣਗੇ । ਆਈ. ਸੀ. ਐੱਸ. ਈ. ਪ੍ਰੀਖਿਆ 76 ਵਿਸ਼ਿਆਂ ਨੂੰ ਕਵਰ ਕਰੇਗੀ, ਜਦੋਂ ਕਿ ਆਈ. ਐੱਸ. ਸੀ. ਪ੍ਰੀਖਿਆ 60 ਵਿਸ਼ਿਆਂ ਨੂੰ ਕਵਰ ਕਰੇਗੀ ।

ਮੁੱਖ ਕਾਰਜਕਾਰੀ ਅਤੇ ਸਕੱਤਰ ਨੇ ਕੀ ਜਾਣਕਾਰੀ ਦਿੱਤੀ

ਸੀ. ਆਈ. ਐੱਸ. ਸੀ. ਈ. ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਜੋਸਫ਼ ਇਮੈਨੁਅਲ ਨੇ ਕਿਹਾ ਕਿ ਸਾਲ 2027 ਲਈ ਆਈ. ਸੀ. ਐੱਸ. ਈ. ਪ੍ਰੀਖਿਆ 15 ਫਰਵਰੀ, 2027 ਤੋਂ ਸ਼ੁਰੂ ਹੋਵੇਗੀ ਅਤੇ 31 ਮਾਰਚ-2027 ਨੂੰ ਸਮਾਪਤ ਹੋਵੇਗੀ । ਇਹ ਪ੍ਰੀਖਿਆ ਭਾਰਤ ਤੇ ਵਿਦੇਸ਼ਾਂ ਵਿਚ ਕੁੱਲ 2,835 ਪ੍ਰੀਖਿਆ ਕੇਂਦਰਾਂ `ਤੇ ਲਈ ਜਾਵੇਗੀ ।

Advertisement

punjab hockey
Meeting