ਧਾਰਵਾੜ (ਕਰਨਾਟਕ), 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਧਾਰਵਾੜ ਵਿਖੇ ਬਣੇ ਇਕ ਕਾਲਜ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ 3 ਪੁਲਸ ਮੁਲਾਜ਼ਮ ਮੁਅੱਤਲ
ਕਰਨਾਟਕ ਦੇ ਧਾਰਵਾੜ `ਚ ਕਾਲਜ ਦੇ ਇਕ ਵਿਦਿਆਰਥੀ (Student) ਨੇ ਕਥਿਤ ਤੌਰ `ਤੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਏ ਜਾਣ ਤੋਂ ਬਾਅਦ 3 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਇਥੋਂ ਦੇ ਇਕ ਨਿੱਜੀ ਕਾਲਜ `ਚ ਬੀ. ਐੱਸ ਸੀ. ਦਾ ਵਿਦਿਆਰਥੀ ਆਦਿੱਤਿਆ ਮਿਆਗੇਰੀ ਉਨ੍ਹਾਂ 18 ਵਿਦਿਆਰਥੀਆਂ `ਚ ਸ਼ਾਮਲ ਸੀ, ਜਿਨ੍ਹਾਂ ਨੂੰ ਵਿਦਿਆਗਿਰੀ ਪੁਲਸ ਨੇ 25 ਅਪ੍ਰੈਲ ਨੂੰ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਹਿਰਾਸਤ `ਚ ਲਿਆ ਸੀ ।
ਵਿਦਿਆਰਥੀ ਦੇ ਪਰਿਵਾਰ ਨੇ ਕੀ ਦੋਸ਼ ਲਗਾਇਆ ਸੀ
ਹਿਰਾਸਤ `ਚ ਲਏ ਗਏ 18 ਵਿਦਿਆਰਥੀਆਂ ਦੀ ਜਾਂਚ ਕੀਤੀ ਗਈ । ਕੁੱਲ 10 ਵਿਦਿਆਰਥੀਆਂ `ਚ ਗਾਂਜੇ ਦੇ ਸੇਵਨ ਦੀ ਪੁਸ਼ਟੀ ਨਹੀਂ ਹੋਈ, ਜਿਸ `ਚ ਆਦਿੱਤਿਆ ਵੀ ਸ਼ਾਮਲ ਸੀ । ਉਸ ਦੇ ਨਾਲ ਰਹਿਣ ਵਾਲੇ ਕੁਝ ਵਿਦਿਆਰਥੀਆਂ ਦੀ ਜਾਂਚ `ਚ ਗਾਂਜੇ ਦੇ ਸੇਵਨ ਦੀ ਪੁਸ਼ਟੀ ਹੋਈ ਸੀ । ਆਦਿੱਤਿਆ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਗਾਂਜੇ ਦੇ ਸੇਵਨ ਦੀ ਪੁਸ਼ਟੀ ਨਾ ਹੋਣ ਦੇ ਬਾਵਜੂਦ ਪੁਲਸ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ ।










