ਸਮਾਣਾ, 1 ਨਵੰਬਰ 2025 : ਹੜ੍ਹ ਦੋਰਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮਿਸ਼ਨ ਚੜਦੀਕਲਾ (Mission Chardikala) ਤਹਿਤ ਨੁਕਸਾਨ ਦੀ ਭਰਪਾਈ ਕਰਨ ਲਈ ਸੂਬੇ ਭਰ ਵਿੱਚ ਬਹੁਤ ਜਲਦੀ ਅਤੇ ਸੁਚਾਰੂ ਢੰਗ ਨਾਲ ਮੁਆਵਜੇ ਦੀ ਰਕਮ ਹੜ੍ਹ ਪੀੜਿਤ ਪਰਿਵਾਰਾਂ (Flood-affected families) ਦੇ ਖਾਤੇ ਵਿੱਚ ਪਾਈ ਗਈ ।
6 ਪਿੰਡਾਂ ਵਿੱਚ 324 ਹੜ੍ਹ ਪੀੜਿਤ ਪਰਿਵਾਰਾਂ ਨੂੰ 1 ਕਰੋੜ 87 ਲੱਖ ਰੁਪਏ ਤਕਸੀਮ ਕੀਤੇ : ਐਸ. ਡੀ. ਐਮ. ਰਿਚਾ ਗੋਇਲ
ਐਸ. ਡੀ. ਐਮ. ਸਮਾਣਾ ਰਿਚਾ ਗੋਇਲ ਨੇ ਦੱਸਿਆ ਕਿ ਸਬ-ਡਵੀਜਨ ਸਮਾਣਾ ਅਧੀਨ 6 ਪਿੰਡ ਰਤਨਹੇੜੀ, ਸਪਰਹੇੜੀ, ਮਰਦਾਹੇੜੀ, ਅਸਮਾਨਪੁਰ, ਮਰੌੜੀ ਅਤੇ ਗੁਰਦਿਆਲਪੁਰਾ ਹੜ ਪ੍ਰਭਾਵਿਤ ਰਹੇ ਹਨ, ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਮੁਆਵਜ਼ਾ ਰਾਸ਼ੀ ਪਹਿਲੇ ਪੜਾਅ ਹੇਠ ਵਿਧਾਇਕ ਹਲਕਾ ਸ਼ੁਤਰਾਣਾ ਕੁਲਵੰਤ ਸਿੰਘ ਬਾਜ਼ੀਗਰ (Kulwant Singh Bazigar) ਵੱਲੋਂ ਦਿਵਾਲੀ ਤੋਂ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਮੁਅਵਾਜੇ ਦੀ ਮੰਨਜੂਰੀ ਪੱਤਰਾਂ ਦੀ ਵੰਡ ਪਿੰਡ ਰਤਨਹੇੜੀ ਅਤੇ ਪਿੰਡ ਸਪਰਹੇੜੀ ਵਿਖੇ ਲਗਾਏ ਗਏ ਕੈਂਪਾਂ ਵਿੱਚ ਕੀਤੀ ਗਈ ।
ਪੰਜਾਬ ਸਰਕਾਰ ਵਲੋਂ ਮੁਆਵਜੇ ਦੀ ਵੰਡ ਹੜ੍ਹਾਂ ਦੇ ਆਉਣ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਦੇ ਅੰਦਰ-ਅੰਦਰ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ
ਰਿਚਾ ਗੋਇਲ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਦੀ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਇਨਾਂ ਦੇ ਖਾਤਿਆਂ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ (75 ਤੋਂ 100 ਪ੍ਰਤੀਸ਼ਤ) ਖਰਾਬਾ ਰਾਸ਼ੀ ਟਰਾਂਸਫਰ ਕੀਤੀ ਗਈ ਹੈ । ਸਬ-ਡਵੀਜਨ ਸਮਾਣਾ ਦੇ ਕੁੱਲ 06 ਪਿੰਡਾਂ ਵਿੱਚ 324 ਹੜ ਪੀੜਿਤ ਪਰਿਵਾਰਾਂ ਨੂੰ 1 ਕਰੋੜ 87 ਲੱਖ ਰੁਪਏ ਤਕਸੀਮ ਕੀਤੇ ਗਏ ਹਨ । ਜਿਸ ਵਿੱਚ ਵੱਖ-ਵੱਖ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਦੇਰੀ ਦੇ ਮੁਆਵਜਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਆਵਜੇ ਦੀ ਵੰਡ ਹੜ੍ਹਾਂ ਦੇ ਆਉਣ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਦੇ ਅੰਦਰ-ਅੰਦਰ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ।


