ਸਜ਼ਾ ਮੇਰਠ, 27 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਅਦਾਲਤ ਵਲੋਂ 11 ਸਾਲ ਪੁਰਾਣੇ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਗਈ ਹੈ ।
ਕੌਣ ਕੌਣ ਹਨ ਚਾਰੋਂ ਜਣੇ
ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ (Meerut District) ਵਿੱਚ ਲਗਭਗ 11 ਸਾਲ ਪਹਿਲਾਂ ਹੋਈ ਕੁੱਟਮਾਰ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਅਦਾਲਤ (Court) ਨੇ ਚਾਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਹਰੇਕ `ਤੇ 28 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ । ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਅਭਿਸ਼ੇਕ ਉਪਾਧਿਆਏ ਨੇ ਦੋਸ਼ੀ ਗੁਰਦਿਆਲ, ਨੀਰਜ, ਮੋਹਿਤ ਅਤੇ ਸਿਵਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਗਾਇਆ । ਪੁਲਸ ਅਨੁਸਾਰ ਇਹ ਮਾਮਲਾ ਥਾਣਾ ਟੀ. ਪੀ. ਨਗਰ ਖੇਤਰ ਦਾ ਹੈ। ਪੁਲਿਸ ਅਨੁਸਾਰ 12 ਜੁਲਾਈ 2015 ਨੂੰ ਸ਼ਿਵਰਾਮਪੁਰਮ ਗੋਲਾਬੜ੍ਹ, ਰੋਹਟਾ ਰੋਡ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ।
ਕੀ ਸੀ ਪੂਰਾ ਮਾਮਲਾ
ਉਪਰੋਕਤ ਚਾਰ ਵਿਅਕਤੀਆਂ ਵਲੋਂ 12 ਜੁਲਾਈ 2015 ਨੂੰ ਘਰ ਵੜ ਗਏ ਅਤੇ ਲਾਠੀਆਂ, ਡੰਡਿਆਂ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ । ਮੁਲਜ਼ਮਾਂ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤਾ । ਇਸ ਹਮਲੇ ਵਿੱਚ ਜ਼ਖ਼ਮੀ ਹੋਏ ਰਾਜੇਸ਼ ਦੇ ਪਿਤਾ ਰੂਪਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ । ਇਸ ਮਾਮਲੇ ਵਿੱਚ ਥਾਣਾ ਟੀ. ਪੀ. ਨਗਰ ਵਿਖੇ ਮੁਕੱਦਮਾ ਨੰਬਰ 382/2015 ਤਹਿਤ ਸ਼ੁਰੂਆਤ ਵਿੱਚ ਭਾਰਤੀ ਦੰਡਾਵਲੀ (ਬੀ. ਐਨ. ਐਸ.) ਦੀ ਕਤਲ ਦੀ ਕੋਸਿ਼ਸ਼ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਬਾਅਦ ਵਿੱਚ ਜਾਂਚ ਦੌਰਾਨ ਕਤਲ ਅਤੇ ਸਾਂਝੀ ਨੀਅਤ ਨਾਲ ਜੁੜੀਆਂ ਧਾਰਾਵਾਂ ਵੀ ਜੋੜੀਆਂ ਗਈਆਂ। ਪੁਲਿਸ ਨੇ ਜਾਂਚ ਤੋਂ ਬਾਅਦ ਗੁਰਦਿਆਲ, ਨੀਰਜ, ਮੋਹਿਤ ਅਤੇ ਸ਼ਿਵਕੁਮਾਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ।








